ਚੰਡੀਗੜ੍ਹ: ਪੰਜਾਬ 'ਚ ਲੌਕਡਾਊਨ ਦੌਰਾਨ ਫੜੀ ਗਈ ਵੱਡੀ ਮਾਤਰਾ 'ਚ ਨਕਲੀ ਸ਼ਰਾਬ ਤੇ ਸ਼ਰਾਬ ਦੀਆਂ ਗੈਰਕਾਨੂੰਨੀ ਫੈਕਟਰੀਆਂ ਦੇ ਖੁਲਾਸੇ ਮਗਰੋਂ ਸੂਬਾ ਸਰਕਾਰ ਨਕਲੀ ਸ਼ਰਾਬ ਬਣਾਉਣ ਵਾਲਿਆਂ ਖਿਲਾਫ ਸਖਤ ਕਾਨੂੰਨ ਬਣਾਉਣ ਜਾ ਰਹੀ ਹੈ।


ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਪਿਛਲੇ ਦਿਨੀਂ ਨਕਲੀ ਸ਼ਰਾਬ ਦੇ ਕਈ ਮਾਮਲੇ ਸਾਹਮਣੇ ਆਉਣ ਮਗਰੋਂ ਸਰਕਾਰ ਸਖਤੀ ਕਰਨ ਜਾ ਰਹੀ ਹੈ। ਸਰਕਾਰ ਅਜਿਹਾ ਕਾਨੂੰਨ ਲਿਆਉਣ ਜਾ ਰਹੀ ਹੈ ਜਿਸ 'ਚ ਫੜ੍ਹੇ ਜਾਣ ਮਗਰੋਂ ਦੋਸ਼ੀਆਂ ਨੂੰ ਸਖ਼ਤ ਸਜ਼ਾ ਹੋਵੇ ਤਾਂ ਜੋ ਨਕਲੀ ਸ਼ਰਾਬ ਬਣਾਉਣ ਵਾਲਿਆਂ ਨੂੰ ਨੱਥ ਪਾਈ ਜਾ ਸਕੇ।

ਮੌਜੂਦਾ ਕਾਨੂੰਨ 'ਚ ਫੜੇ ਜਾਣ ਮਗਰੋਂ ਛੇਤੀ ਜ਼ਮਾਨਤ ਮਿਲਣ ਦਾ ਪ੍ਰਾਵਧਾਨ ਹੈ। ਅਜਿਹੇ 'ਚ ਲੋਕ ਮੁੜ ਤੋਂ ਅਜਿਹੇ ਗੈਰਕਾਨੂੰਨੀ ਕੰਮਾਂ ਨੂੰ ਅੰਜ਼ਾਮ ਦੇਣ ਲੱਗ ਜਾਂਦੇ ਹਨ। ਪੰਜਾਬ 'ਚ ਲੌਕਡਾਊਨ ਦੌਰਾਨ 12 ਲੋਕਾਂ ਤੋਂ ਵੱਡੀ ਮਾਤਰਾ 'ਚ ਸ਼ਰਾਬ ਫੜੀ ਗਈ ਹੈ। ਇਨ੍ਹਾਂ 'ਚ ਉਹ ਲੋਕ ਵੀ ਸ਼ਾਮਲ ਹਨ ਜੋ ਨਕਲੀ ਸ਼ਰਾਬ ਬਣਾ ਕੇ ਉਸ 'ਤੇ ਅਸਲੀ ਸ਼ਰਾਬ ਦਾ ਲੇਬਲ ਲਾਕੇ ਬਜ਼ਾਰ 'ਚ ਵੇਚਦੇ ਸਨ।

ਨਕਲੀ ਸ਼ਰਾਬ ਖ਼ਿਲਾਫ਼ ਕਾਨੂੰਨ 'ਚ ਸਖ਼ਤੀ ਕਰਨ ਲਈ ਐਕਸਾਇਜ਼ ਤੇ ਟੈਕਸੇਸ਼ਨ ਵਿਭਾਗ ਦੀ ਜਲਦ ਮੀਟਿੰਗ ਹੋਵੇਗੀ, ਇਸ ਮੀਟਿੰਗ 'ਚ ਹੀ ਨਵੇਂ ਕਾਨੂੰਨਾਂ ਦੇ ਪ੍ਰਾਵਧਾਨ ਦਾ ਖਾਕਾ ਤਿਆਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ: