ਚੰਡੀਗੜ੍ਹ ਦੀ ਮਹਿਲਾ ਐਸਐਚਓ ਖਿਲਾਫ CBI ਵੱਲੋਂ FIR, ਭ੍ਰਿਸ਼ਟਾਚਾਰ ਦਾ ਇਲਜ਼ਾਮ
ਏਬੀਪੀ ਸਾਂਝਾ | 30 Jun 2020 03:07 PM (IST)
ਚੰਡੀਗੜ੍ਹ ਪੁਲਿਸ ਦੀ ਮਹਿਲਾ ਐਸਐਚਓ ਜਸਵਿੰਦਰ ਕੌਰ ਖਿਲਾਫ ਸੀਬੀਆਈ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਐਫਆਈਆਰ ਦਰਜ ਕਰ ਲਈ ਹੈ।
ਚੰਡੀਗੜ੍ਹ: ਚੰਡੀਗੜ੍ਹ ਪੁਲਿਸ ਦੀ ਮਹਿਲਾ ਐਸਐਚਓ ਜਸਵਿੰਦਰ ਕੌਰ ਖਿਲਾਫ ਸੀਬੀਆਈ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਐਫਆਈਆਰ ਦਰਜ ਕਰ ਲਈ ਹੈ। ਐਸਐਚਓ ਖਿਲਾਫ ਪੰਜ ਲੱਖ ਰੁਪਏ ਦੀ ਰਿਸ਼ਵੱਤ ਲੈਣ ਦਾ ਦੋਸ਼ ਹੈ। ਮਹਿਲਾ ਐਸਐਚਓ ਤੇ ਦੋ ਲੱਖ ਰੁਪਏ ਦੀ ਪੇਸ਼ਗੀ ਵਸੂਲੇ ਜਾਣ ਤੇ ਸੀਬੀਆਈ ਨੇ ਕੇਸ ਦਰਜ ਕੀਤਾ ਹੈ। ਤੁਹਾਨੂੰ ਦਸ ਦਈਏ ਕਿ ਜਸਵਿੰਦਰ ਕੌਰ ਮਨੀਮਾਜਰਾ ਪੁਲਿਸ ਥਾਣੇ 'ਚ ਐਸਐੱਚਓ ਵਜੋਂ ਤਾਇਨਾਤ ਸੀ। ਐਫਆਈਆਰ ਦਰਜ ਹੋਣ ਤੋਂ ਬਾਅਦ ਐਸਐਚਓ ਨੂੰ ਲਾਈਨ ਹਾਜ਼ਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਵੀ ਥਾਣਾ-31 'ਚ ਤਾਇਨਾਤੀ ਦੌਰਾਨ ਜਸਵਿੰਦਰ ਕੌਰ ਖਿਲਾਫ ਭ੍ਰਿਸ਼ਟਾਚਾਰ ਦੇ ਹੀ ਦੋਸ਼ਾਂ ਹੇਠਾਂ ਸੀਬੀਆਈ ਦੀ ਜਾਂਚ ਚੱਲ ਰਹੀ ਸੀ। ਇਸ ਕੇਸ ਦੇ ਬਾਵਜੂਦ ਵੀ ਜਸਵਿੰਦਰ ਕੌਰ ਨੂੰ ਮਨੀਮਾਜਰਾ ਦੀ ਐਸਐਚਓ ਲਾਇਆ ਗਿਆ। ਇਹ ਵੀ ਪੜ੍ਹੋ: ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ