ਚੰਡੀਗੜ੍ਹ: ਪੰਜਾਬ ਪੁਲਿਸ ਵੱਲੋਂ ਕੌਮਾਂਤਰੀ ਪੱਧਰ ਦੇ ਪੰਜ ਖਿਡਾਰੀਆਂ ਨੂੰ ਸੁਪਰਡੈਂਟ ਆਫ ਪੁਲਿਸ (ਐਸਪੀ) ਵਜੋਂ ਤਰੱਕੀ ਦਿੱਤੀ ਗਈ ਹੈ। ਇਨ੍ਹਾਂ ਵਿੱਚ ਇੱਕ ਜੋੜਾ ਵੀ ਸ਼ਾਮਲ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰਮੰਡਲ ਖੇਡਾਂ ’ਚ ਸੋਨ ਤਗ਼ਮਾ ਜੇਤੂ ਨਿਸ਼ਾਨੇਬਾਜ਼ ਅਵਨੀਤ ਸਿੱਧੂ, ਸਾਬਕਾ ਹਾਕੀ ਕਪਤਾਨ ਰਾਜਪਾਲ ਸਿੰਘ (ਦੋਵੇਂ ਪਤੀ ਪਤਨੀ), ਓਲੰਪੀਅਨ ਡਿਸਕਸ ਥ੍ਰੋਅਰ ਹਰਵੰਤ ਕੌਰ, ਏਸ਼ਿਆਈ ਖੇਡਾਂ ’ਚ ਤਗ਼ਮਾ ਜੇਤੂ ਨਿਸ਼ਾਨਚੀ ਹਰਵੀਨ ਸਰਾਓ ਤੇ ਹਾਕੀ ਖਿਡਾਰੀ ਗੁਰਬਾਜ ਸਿੰਘ ਨੂੰ ਤਰੱਕੀ ਦਿੱਤੀ ਗਈ ਹੈ।
ਇਹ ਸਾਰੇ ਉਨ੍ਹਾਂ 20 ਪੁਲਿਸ ਅਧਿਕਾਰੀਆਂ ’ਚ ਸ਼ਾਮਲ ਹਨ ਜਿਨ੍ਹਾਂ ਨੂੰ ਸਰਕਾਰ ਵੱਲੋਂ ਪਿਛਲੇ ਹਫ਼ਤੇ ਸੁਪਰਡੈਂਟ ਆਫ਼ ਪੁਲਿਸ (ਐਸਪੀ) ਵਜੋਂ ਤਰੱਕੀ ਦਿੱਤੀ ਗਈ ਸੀ। ਅਵਨੀਤ ਕੌਰ ਪਿਛਲੇ ਸਾਲ ਜ਼ਰੂਰੀ ਟ੍ਰੇਨਿੰਗ ਪੂਰੀ ਨਾ ਸਕਣ ਕਾਰਨ ਤਰੱਕੀ ਤੋਂ ਖੁੰਝ ਗਈ ਸੀ।
ਨਵਜੋਤ ਸਿੱਧੂ ਦੀ ਹੋਵੇਗੀ ਸਰਕਾਰ 'ਚ ਵਾਪਸੀ? ਕੈਪਟਨ ਨੇ ਦਿੱਤਾ ਇਹ ਜਵਾਬ
ਪੰਜਾਬ 'ਚ ਮੌਨਸੂਨ ਕਮਜ਼ੋਰ, 5 ਦਿਨ ਗਰਮੀ ਕੱਢੇਗੀ ਵੱਟ