ਪਠਾਨਕੋਟ: ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਅਕਸਰ ਹੀ ਦਹਿਸ਼ਤਗਰਦਾਂ ਦੇ ਨਿਸ਼ਾਨੇ 'ਤੇ ਰਹਿੰਦਾ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਬੀਤੇ ਕੁਝ ਦਿਨ ਪਹਿਲਾਂ ਹੀ ਸੂਬੇ ਦੇ ਪਠਾਨਕੋਟ ਦੇ ਆਰਮੀ ਏਰੀਆ ਗੇਟ 'ਤੇ ਹੋਏ ਗ੍ਰਨੇਡ ਹਮਲੇ ਤੋਂ ਬਾਅਦ ਪਠਾਨਕੋਟ ਹਾਈ ਅਲਰਟ 'ਤੇ ਹੈ। ਇਸ ਦੇ ਨਾਲ ਹੀ ਇਸ ਹਮਲੇ ਤੋਂ ਬਾਅਦ ਪਠਾਨਕੋਟ 'ਚ ਭਾਰੀ ਮਾਤਰਾ 'ਚ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।


ਸੁਰੱਖਿਆ ਦੇ ਮੱਦੇਨਜ਼ਰ ਸ਼ਹਿਰ ਦੇ ਐਂਟਰੀ ਗੇਟ ਸਾਰੇ ਸੀਲ ਕਰ ਦਿੱਤੇ ਗਏ ਹਨ। ਪਠਾਨਕੋਟ ਸ਼ਹਿਰ ਦੇ ਨਾਲ-ਨਾਲ ਹੋਰ ਖੇਤਰਾਂ 'ਚ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਸਰਹੱਦੀ ਖੇਤਰ ਦੀਆਂ ਸਾਰੀਆਂ ਸੜਕਾਂ ਜੋ ਪਠਾਨਕੋਟ ਵਿੱਚ ਦਾਖਲ ਹੁੰਦੀਆਂ ਹਨ ਤੇ ਪਠਾਨਕੋਟ ਵਿੱਚੋਂ ਲੰਘਣ ਵਾਲੇ ਸਾਰੇ ਵਾਹਨਾਂ ਦੀ ਪੁਲਿਸ ਸਖ਼ਤੀ ਨਾਲ ਚੈਕਿੰਗ ਕਰ ਰਹੀ ਹੈ।


ਉਧਰ, ਕਮਾਂਡੋ ਦੇ ਵਾਧੂ ਦਸਤੇ ਵੀ ਤਾਇਨਾਤ ਕੀਤੇ ਗਏ ਹਨ, ਜੋ ਪਠਾਨਕੋਟ ਵਿੱਚ ਰਾਤ ਭਰ ਸੁਰੱਖਿਆ ਵਿਵਸਥਾ ਨੂੰ ਚੌਕਸ ਰੱਖ ਰਹੇ ਹਨ। ਸ਼ਹਿਰ ਦੇ ਸਰਹੱਦੀ ਇਲਾਕੇ ਵੀ ਨੂੰ ਸੀਲ ਕਰ ਦਿੱਤਾ ਗਿਆ ਹੈ। ਬੇਮਿਆਲ ਸਰਹੱਦੀ ਖੇਤਰ ਵਿੱਚ ਵਾਧੂ ਪੁਲਿਸ ਬਲ ਅਤੇ ਕਮਾਂਡੋ ਦਸਤੇ ਤਾਇਨਾਤ ਕੀਤੇ ਗਏ ਹਨ।



ਇਹ ਵੀ ਪੜ੍ਹੋ: PF ਗਾਹਕ ਹੋ ਜਾਣ ਸਾਵਧਾਨ! ਜੇਕਰ 30 ਨਵੰਬਰ ਤੱਕ ਨਾ ਕੀਤਾ ਇਹ ਕੰਮ ਤਾਂ ਖੜ੍ਹੀ ਹੋ ਜਾਵੇਗੀ ਵੱਡੀ ਮੁਸੀਬਤ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904