ਗੁਰਦਾਸਪੁਰ 'ਚ 4 ਹੋਰ ਕੋਰੋਨਾ ਮਰੀਜ਼, ਕੇਸਾਂ ਦੀ ਗਿਣਤੀ 93 ਹੋਈ
ਏਬੀਪੀ ਸਾਂਝਾ | 07 May 2020 05:59 PM (IST)
ਜ਼ਿਲ੍ਹਾ ਗੁਰਦਾਸਪੁਰ 'ਚ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ 93 ਹੋ ਗਈ ਹੈ। ਅੱਜ ਚਾਰ ਹੋਰ ਲੋਕਾਂ ਨੂੰ ਕੋਰੋਨਾਵਾਇਰਸ ਨਾਲ ਸੰਕਰਮਿਤ ਪਾਇਆ ਗਿਆ ਹੈ।
ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ 'ਚ ਕੋਰੋਨਾਵਾਇਰਸ ਦੇ ਅੱਜ ਚਾਰ ਤਾਜ਼ਾ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਨਵੇਂ ਮਾਮਲਿਆਂ ਨਾਲ ਜ਼ਿਲ੍ਹੇ 'ਚ ਕੁੱਲ ਕੋਰੋਨਾ ਪੌਜ਼ੇਟਿਵ ਕੇਸਾਂ ਦੀ ਗਿਣਤੀ 93 ਹੋ ਗਈ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਗੁਰਦਾਸਪੁਰ ਡਾ. ਕ੍ਰਿਸ਼ਨ ਚੰਦ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ 325 ਲੋਕਾਂ ਦੀ ਰਿਪੋਰਟ ਹਾਲੇ ਪੈਂਡਿੰਗ ਹੈ। ਪੰਜਾਬ 'ਚ ਕੁੱਲ ਕੋਰੋਨਾ ਪੌਜ਼ੇਟਿਵ ਕੇਸ 1600 ਪਾਰ ਹੋ ਗਏ ਹਨ। ਸੂਬੇ 'ਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 27 ਹੋ ਗਈ ਹੈ। ਰਾਹਤ ਭਰੀ ਖਬਰ ਇਹ ਹੈ ਕਿ 135 ਮਰੀਜ਼ ਸਿਹਤਯਾਬ ਵੀ ਹੋਏ ਹਨ। ਇਸ ਵਕਤ ਪੰਜਾਬ 'ਚ ਦੂਜੇ ਰਾਜਾਂ ਤੋਂ ਪਰਤੇ 1055 ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹਨ। ਇਨ੍ਹਾਂ 'ਚ ਨਾਂਦੇੜ ਤੋਂ ਆਏ ਸ਼ਰਧਾਲੂ ਤੇ ਦੂਜੇ ਰਾਜਾਂ ਚੋਂ ਆਏ ਮਜ਼ਦੂਰ ਸ਼ਾਮਲ ਹਨ।