ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਘਟ ਰਹੀ ਹੈ। ਇਸ ਦੇ ਬਾਵਜੂਦ ਕੋਰੋਨਾ ਦੀ ਦੂਜੀ ਲਹਿਰ ਦੇ ਖਤਰੇ ਦੇ ਚੱਲਦਿਆਂ ਸਰਕਾਰ ਹਰ ਤਰ੍ਹਾਂ ਦੀ ਸਾਵਧਾਨੀ ਵਰਤਣਾ ਚਾਹੁੰਦੀ ਹੈ। ਅਜਿਹੇ 'ਚ ਹੁਣ ਸੂਬਾ ਸਰਕਾਰ ਨੇ ਪੌਜ਼ੇਟਿਵ ਮਰੀਜ਼ਾਂ ਦੇ ਸੰਪਰਕ 'ਚ ਆਏ ਲੋਕਾਂ ਦੀ ਟ੍ਰੇਸਿੰਗ ਸੰਖਿਆਂ 10 ਤੋਂ ਵਧਾ ਕੇ 15 ਕਰ ਦਿੱਤੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਇਸ ਬਾਬਤ ਹੁਕਮ ਜਾਰੀ ਕਰ ਦਿੱਤੇ ਹਨ। ਇਸ ਤੋਂ ਇਲਾਵਾ ਮਾਸਕ ਟੈਸਟਿੰਗ ਲਈ ਪ੍ਰਮੁੱਖ ਖੇਤਰਾਂ 'ਚ ਸਿਹਤ ਵਰਕਰ, ਸਰਕਾਰੀ ਸਟਾਫ, ਉਦਯੋਗਾਂ 'ਚ ਕੰਮ ਕਰਨ ਵਾਲੇ, ਪਰਵਾਸੀ ਮਜ਼ਦੂਰ, ਮਜ਼ਦੂਰਾਂ ਦੇ ਰਿਹਾਇਸ਼ੀ ਇਲਾਕੇ, ਭੱਠੇ, ਦਫਤਰਾਂ ਤੇ ਵਪਾਰਕ ਸਥਾਨਾਂ, ਬਾਜ਼ਾਰਾਂ, ਸਕੂਲਾਂ ਤੇ ਕਾਲਜ ਮਲਟੀਪਲੈਕਸ, ਕੰਟੇਨਮੈਂਟ ਤੇ ਮਾਇਕ੍ਰੋ ਕੰਟੇਨਮੈਂਟ ਜ਼ੋਨ, ਹੋਰ ਬਿਮਾਰੀ ਤੋਂ ਪੀੜਤ ਵਿਅਕਤੀ, ਢਾਬੇ ਤੇ ਰਸਟੋਰੈਂਟਾਂ 'ਚ ਕੰਮ ਕਰਨ ਵਾਲਿਆਂ ਦੇ ਟੈਸਟ ਕੀਤੇ ਜਾਣਗੇ।
5 ਨਵੰਬਰ ਨੂੰ ਨਾ ਨਿਕਲਿਓ ਘਰੋਂ ਬਾਹਰ, ਕਿਸਾਨਾਂ ਦਾ ਵੱਡਾ ਐਲਾਨ
ਸਿਹਤ ਸਕੱਤਰ ਹੁਸਨ ਲਾਲ ਨੇ ਕਿਹਾ ਬਠਿੰਡਾ, ਫਰੀਦਕੋਟ, ਫਾਜਟਿਲਕਾ, ਫਿਰੋਜ਼ਪੁਰ, ਮੋਹਾਲੀ , ਮੁਕਤਸਰ, ਪਠਾਨਕੋਟ 'ਚ ਵਿਸ਼ੇਸ਼ ਤੌਰ 'ਤੇ ਟੈਸਟਿੰਗ ਵਧਾਉਣ ਦੀ ਲੋੜ ਹੈ।
ਮੁੱਖ ਮੰਤਰੀ ਨੇ ਜ਼ਿਲ੍ਹਾ ਹਸਪਤਾਲਾਂ 'ਚ 24 ਘੰਟੇ ਟੈਸਟਿੰਗ ਸੁਵਿਧਾ ਦੇ ਨਾਲ ਸਿਹਤ ਸੰਸਥਾਵਾਂ 'ਚ ਆਉਣ ਵਾਲੇ ਬੁਖਾਰ ਤੇ ਹੋਰ ਲੱਛਣਾਂ ਵਾਲੇ ਸਾਰੇ ਮਾਮਲਿਆਂ ਦੀ ਆਰਟੀ-ਪੀਸੀਆਰ ਟੈਸਟਿੰਗ ਕੀਤੀ ਜਾਵੇ।
ਖੇਤੀ ਕਾਨੂੰਨਾਂ ਖਿਲਾਫ ਦੇਸ਼ਵਿਆਪੀ ਅੰਦੋਲਨ ਦੀ ਤਿਆਰੀ, ਦੇਸ਼ ਭਰ ਦੀਆਂ ਗੈਰ-ਸਿਆਸੀ ਕਿਸਾਨ ਜਥੇਬੰਦੀਆਂ ਘੜਣਗੀਆਂ ਰਣਨੀਤੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ