ਬਠਿੰਡਾ: ਬਠਿੰਡਾ ਵਿੱਚ ਦੋ ਹੋਰ ਮਰੀਜ਼ਾਂ ਦੀ ਰਿਪੋਰਟ ਕੋਰੋਨਾ ਪੌਜ਼ੇਟਿਵ ਆਈ ਹੈ। ਇਨ੍ਹਾਂ ਦੋਹਾਂ 'ਚੋਂ ਇੱਕ ਜਸਲਮੇਰ ਤੋਂ ਪਰਤਿਆ ਸੀ ਤੇ ਦੂਜਾ ਪੁਲਿਸ ਕਰਮੀ ਹੈ ਜੋ ਕੋਟਾ ਵਿਖੇ ਫਸੇ ਵਿਦਿਆਰਥੀਆਂ ਨੂੰ ਲੈ ਕੇ ਵਾਪਸ ਪਰਤਿਆ ਸੀ। ਦੋਨਾਂ ਨੂੰ ਪਹਿਲਾਂ ਹੀ ਆਈਸੋਲੇਟ ਕਰਾਰ ਦਿੱਤਾ ਗਿਆ ਹੈ।

ਇਨ੍ਹਾਂ ਦੋ ਨਵੇਂ ਮਾਮਲਿਆਂ ਨਾਲ ਜ਼ਿਲ੍ਹੇ 'ਚ ਮਰੀਜ਼ਾਂ ਦੀ ਗਿਣਤੀ 39 ਹੋ ਗਈ ਹੈ। ਇਸ ਦੇ ਨਾਲ ਹੀ ਪੰਜਾਬ 'ਚ ਕੋਰੋਨਾ ਪੌਜ਼ੇਟਿਵ ਮਰੀਜ਼ਾਂ ਦਾ ਅੰਕੜਾ 1629 ਤੱਕ ਪਹੁੰਚ ਗਿਆ ਹੈ। ਇੰਨ੍ਹਾ ਸਵਾਰੀ ਮਰੀਜ਼ਾਂ 'ਚੋਂ ਨਾਂਦੇੜ ਸਾਹਿਬ ਵਿਖੇ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ 1076 ਸ਼ਰਧਾਲੂ ਹਨ।

ਕੈਪਟਨ ਨੇ ਦਿੱਤੀ ਕਰਫਿਊ ‘ਚ ਵੱਡੀ ਢਿੱਲ, ਹੁਣ ਇਸ ਸਮੇਂ ਵੀ ਜਾ ਸਕਦੇ ਹੋ ਬਜ਼ਾਰ, ਸ਼ਰਾਬ ਦੀ ਹੋਮ ਡਿਲੀਵਰੀ ਵੀ ਅੱਜ ਤੋਂ ਸ਼ੁਰੂ

ਪੂਰੇ ਸੂਬੇ 'ਚ 135 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਜਿਨ੍ਹਾਂ 'ਚੋਂ 122 ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਹਨ। ਸੂਬੇ 'ਚ ਦੋ ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਹੁਣ ਤੱਕ ਕੋਰੋਨਾ ਕਾਰਨ ਮਾਰੇ ਗਏ ਲੋਕਾਂ ਦੀ ਗਿਣਤੀ 27 ਤੱਕ ਪਹੁੰਚ ਗਈ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ