ਚੰਡੀਗੜ੍ਹ: ਅੰਮ੍ਰਿਤਸਰ ਨੂੰ ਦਿੱਲੀ ਨਾਲ ਸਿੱਧੇ ਤੌਰ ਤੇ ਜੋੜਣ ਲਈ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇ ਦੀ ਅਲਾਈਨਮੈਂਟ 'ਚ ਬਦਲਾਅ ਨੂੰ ਮਨਜ਼ੂਰੀ ਮਿਲ ਗਈ ਹੈ। ਇਹ ਜਾਣਕਾਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਟਵਿੱਟਰ ਹੈਂਡਲ 'ਤੇ ਸਾਂਝਾ ਕੀਤੀ ਹੈ।


ਦੇਸ਼ ਨਾਂ ਬਦਲਣ ਬਾਰੇ ਸੁਪਰੀਮ ਕੋਰਟ ਕੱਲ੍ਹ ਕਰੇਗੀ ਸੁਣਵਾਈ

ਦੱਸ ਦਈਏ ਕਿ ਦਿੱਲੀ-ਕਟੜਾ ਐਕਸਪ੍ਰੈਸਵੇ ਵਿੱਚੋਂ ਅੰਮ੍ਰਿਤਸਰ ਨੂੰ ਲਾਂਭੇ ਰੱਖਣ ਕਰਕੇ ਕਾਫੀ ਸਿਆਸੀ ਰੌਲਾ ਪਿਆ ਹੋਇਆ ਸੀ। ਕਾਂਗਰਸ ਤੇ ਅਕਾਲੀ ਲੀਡਰਾਂ ਨੇ ਇਸ ਬਾਰੇ ਕੇਂਦਰ ਸਰਕਾਰ ਕੋਲ ਪਹੁੰਚ ਕੀਤੀ ਸੀ।


ਹੁਣ ਕੇਂਦਰੀ ਰੋਡ ਟਰਾਂਸਪੋਰਟ ਤੇ ਹਾਈਵੇ ਮੰਤਰੀ ਨੇ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇ 'ਚ ਬਦਲਾਅ ਕਰਨ ਦੀ ਬੇਨਤੀ ਮਨਜ਼ੂਰ ਕਰ ਲਈ ਹੈ। ਇਸ ਨਾਲ 5 ਨਵੇਂ ਸਿੱਖ ਧਾਰਮਿਕ ਅਸਥਾਨਾਂ ਨੂੰ ਜੋੜਨ ਵਾਲਾ ਨਵਾਂ ਸਿੱਖ ਸਰਕਟ ਬਣੇਗਾ।

ਕੋਰੋਨਾਵਾਇਰਸ ਨੇ ਉਜਾੜੇ ਕਾਰੋਬਾਰ, 35% ਦੀ ਵਾਪਸੀ ਮੁਸ਼ਕਲ, ਬੰਦ ਹੋਣ ਦੇ ਕਗਾਰ 'ਤੇ ਪਹੁੰਚੇ

ਐਕਸਪ੍ਰੈਸ ਵੇਅ ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਤਰਨ ਤਾਰਨ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ 5 ਇਤਿਹਾਸਕ ਸਿੱਖ ਅਸਥਾਨਾਂ ਨੂੰ ਜੋੜ ਦੇਵੇਗਾ। ਹਾਈਵੇ ਮੰਤਰੀ ਨੀਤਿਨ ਗੱਡਕਰੀ ਨੇ ਇਹ ਵੀ ਭਰੋਸਾ ਦਵਾਇਆ ਹੈ ਕਿ ਇਸ ਨਵੇਂ ਐਕਸਪ੍ਰੈਸਵੇ ਦਾ ਨਾਮ ਗੁਰੂ ਸਾਹਿਬਾਂ ਦੇ ਨਾਮ ਤੇ ਹੀ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ: ਪੰਜਾਬ ਦੇ ਲੋਕਾਂ ਲਈ ਰਾਹਤ ਦੀ ਖ਼ਬਰ, ਘਰੇਲੂ ਬਿਜਲੀ 50 ਪੈਸੇ ਪ੍ਰਤੀ ਯੂਨਿਟ ਹੋਈ ਸਸਤੀ

ਅੱਗ ਦਾ ਭਾਂਬੜ ਬਣਿਆ ਅਮਰੀਕਾ, ਸੜਕਾਂ ਲਹੂ-ਲੁਹਾਣ, ਹੁਣ ਫੌਜ ਸੰਭਾਲੇਗੀ ਮੋਰਚਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ