Punjab News : ਏਮਜ਼ ਹਸਪਤਾਲ ਦੇ ਡਾਕਟਰਾਂ ਨੇ ਧਰਨੇ 'ਤੇ ਬੈਠ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਹਸਪਤਾਲ ਦੇ ਪ੍ਰਸ਼ਾਸਨ ਖਿਲਾਫ ਨਰਾਜ਼ਗੀ ਜਤਾਈ ਹੈ। 50 ਦੇ ਕਰੀਬ ਡਾਕਟਰਾਂ ਵੱਲੋਂ ਹੱਥਾਂ ਵਿੱਚ ਤਖਤੀਆਂ ਫੜ ਕੇ ਪ੍ਰਸ਼ਾਸਨ ਅਤੇ ਸਰਕਾਰ ਖਿਲਾਫ ਰੋਸ ਜਤਾਇਆ। ਇਸ ਦੌਰਾਨ ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ ਕਿ ਜਲਦ ਹੀ ਇਨ੍ਹਾਂ ਦੀਆਂ ਮੰਗਾਂ  ਦਾ ਹੱਲ ਕੀਤਾ ਜਾਵੇਗਾ।


ਬਠਿੰਡਾ ਦੇ ਡੱਬਵਾਲੀ ਰੋਡ ਵਿਖੇ ਵੱਡੀ ਗਿਣਤੀ ਵਿੱਚ ਏਮਜ਼  ਹਸਪਤਾਲ ਦੇ ਡਾਕਟਰਾਂ ਵੱਲੋਂ ਆਪਣੀਆਂ ਮੰਗਾ ਨੂੰ ਲੈ ਕੇ ਧਰਨਾ ਲਾਇਆ ਗਿਆ ਹੈ। ਹੱਥਾਂ 'ਚ ਤਖਤੀ ਫੜ ਕੇ ਨਰਾਜ਼ਗੀ ਜਤਾਉਂਦੇ ਡਾਕਟਰ ਨੇ ਕਿਹਾ ਕਿ ਅਸੀਂ ਜਨਵਰੀ ਮਹੀਨੇ ਇਸ ਹਸਪਤਾਲ ਵਿਖੇ MSMS ਜੋ ਕਿ ਕੋਰਸ ਹੈ ਉਸ ਵਿੱਚ ਦਾਖਲਾ ਲਿਆ ਸੀ। ਜਿਸਦੇ ਚੱਲਦੇ ਅਸੀਂ ਆਪਣੀ ਲਗਾਤਾਰ ਕਲਾਸ ਲਗਾ ਰਹੇ ਹਾਂ ਹੁਣ 24 ਜੁਲਾਈ ਨੂੰ ਸਾਨੂੰ ਇੱਕ ਸਰਕਾਰੀ ਪੱਤਰ ਰਾਹੀ ਕਿਹਾ ਗਿਆ ਹੈ ਕਿ ਤੁਹਾਨੂੰ ਅਕੈਡਮੀ ਤੋਂ ਕੋਈ ਡਿਗਰੀ ਨਹੀਂ ਮਿਲਣੀ ਸਿਰਫ 6 ਘੰਟੇ ਕੰਮ ਕਰੋ ਤੇ ਚਲੇ ਜਾਓ ਜਦ ਕਿ ਅਸੀਂ ਪਿਛਲੇ ਸਮੇਂ ਤੋਂ 24, 24 ਘੰਟੇ ਕੰਮ ਕਰ ਰਹੇ ਹਾਂ ਸਾਡੇ 6 ਮਹੀਨੇ ਦਾ ਸਮਾਂ ਹੁਣ ਇਹਨਾਂ ਨੇ ਖਰਾਬ ਕਰ ਦਿੱਤਾ।

ਹੁਣ ਅਸੀਂ ਕਿੱਥੇ ਜਾਈਏ ਇਸ ਕਾਰਨ ਅੱਜ ਅਸੀਂ ਮਜਬੂਰਨ ਸਾਰੇ ਸਾਥੀਆ ਨੇ ਧਰਨਾ ਲਾਇਆ ਹੋਇਆ ਹੈ ਜੱਦ ਤੱਕ ਸਾਡੀ ਇਹ ਮੰਗ ਪੂਰੀ ਨਹੀਂ ਹੁੰਦੀ ਸਾਡਾ ਰੋਸ ਪ੍ਰਦਰਸ਼ਨ ਜਾਰੀ ਰਹੇਗਾ। ਦੂਜੇ ਪਾਸੇ ਏਮਜ਼ ਹਸਪਤਾਲ ਦੇ ਸਪੋਸਪਰਸਨ ਡਾਕਟਰ ਸਤੀਸ਼ ਗੁਪਤਾ ਨੇ ਕਿਹਾ ਕਿ ਬੱਚਿਆਂ ਦੀ ਨਰਾਜ਼ਗੀ ਦਾ ਜਲਦ ਹੱਲ ਕੀਤਾ ਜਾਵੇਗਾ।



ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ


ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ