ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਜਮ ਕੇ ਵਰ੍ਹੇ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੰਗ ਪੱਤਰ ਲੈ ਕੇ ਪਹੁੰਚੇ SGPC ਪ੍ਰਧਾਨ ਨਾਲ ਮੁਲਾਕਾਤ ਨਾ ਕਰਨ ਤੇ ਜਥੇਦਾਰ ਨੇ ਸਖਤ ਨਰਾਜ਼ਗੀ ਜ਼ਾਹਰ ਕੀਤੀ ਅਤੇ SGPC ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਕਿਸੇ ਕੋਲ ਮੰਗ-ਪੱਤਰ ਲੈਕੇ ਜਾਣ ਤੋਂ ਵਰਜਿਆ। ਨਰਾਜ਼ ਜੱਥੇਦਾਰ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਸਾਡੀਆਂ ਸੰਸਥਾਵਾਂ ਸਾਡੀਆਂ ਆਪਣੀਆਂ ਗਲਤੀਆਂ ਕਰਕੇ ਕਮਜ਼ੋਰ ਹੋਈਆਂ ਹਨ। ਜਥੇਦਾਰ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਪੁਰਜ਼ੋਰ ਤਰੀਕੇ ਨਾਲ ਚੁੱਕੀ ਜਾਵੇਗੀ ਪਰ ਕਿਸੇ ਅੱਗੇ ਮੰਗ-ਪੱਤਰ ਨਹੀਂ ਰੱਖਿਆ ਜਾਵੇਗਾ। 


 


ਰਵਨੀਤ ਬਿੱਟੂ ਨੇ ਕਸਿਆ ਤੰਜ-