ਸੰਗਰੂਰ : ਸੰਗਰੂਰ ਦੀ ਸ਼ਿਵਮ ਕਲੋਨੀ 'ਚ ਅੱਜ ਸਵੇਰੇ ਦਰਦਨਾਕ ਹਾਦਸਾ ਵਾਪਰ ਗਿਆ। ਜਿੱਥੇ ਬਿਜਲੀ ਦਾ ਕਰੰਟ ਲੱਗਣ ਨਾਲ ਪਿਓ-ਪੁੱਤ ਦੀ ਮੌਤ ਹੋ ਗਈ। ਦਰਅਸਲ ਸਵੇਰੇ 7 ਵਜੇ ਪੁੱਤਰ ਮੱਝਾਂ ਦੇ ਵਾੜੇ 'ਚ ਗਿਆ ਸੀ। ਜਿੱਥੇ ਇਕ ਗਾਂ ਜ਼ਮੀਨ 'ਤੇ ਡਿੱਗੀ ਸੀ। ਜਿਸ ਨੂੰ ਕਰੰਟ ਲੱਗ ਗਿਆ ਜਦੋਂ ਲੜਕਾ ਗਾਂ ਨੂੰ ਚੁੱਕਣ ਲੱਗਾ ਤਾਂ ਅਜਿਹਾ ਕਰਦਾ ਦੇਖ ਉਸ ਦਾ ਪਿਤਾ ਦੌੜ ਕੇ ਆਇਆ ਜਦੋਂ ਉਹ ਆਪਣੇ ਪੁੱਤਰ ਨੂੰ ਬਚਾਉਣ ਲੱਗਾ ਤਾਂ ਉਸ ਨੂੰ ਵੀ ਕਰੰਟ ਨੇ ਆਪਣੀ ਲਪੇਟ 'ਚ ਲੈ ਲਿਆ।


ਜਿਸ ਕਾਰਨ ਗਾਂ ਪੁੱਤਰ ਤੇ ਪਿਤਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।


ਜਸਬੀਰ ਨੇ ਦੱਸਿਆ ਕਿ ਮ੍ਰਿਤਕ ਹੇਮਰਾਜ ਸੰਗਰੂਰ ਟਰੈਫਿਕ ਪੁਲੀਸ ਵਿੱਚ ਇੰਸਪੈਕਟਰ ਸੀ ਅਤੇ ਉਸ ਦੇ ਤਿੰਨ ਬੱਚੇ ਹਨ, ਇੱਕ ਪੁੱਤਰ ਵਿਦੇਸ਼ ਗਿਆ ਹੋਇਆ ਹੈ। ਇੱਕ ਮਹੀਨਾ ਪਹਿਲੀ ਧੀ ਦਾ ਵਿਆਹ ਹੋਇਆ ਸੀ। ਦੂਜਾ ਪੁੱਤਰ ਘਰ ਵਿੱਚ ਮੱਝਾਂ ਪਾਲਦਾ ਸੀ। ਅੱਜ ਸਵੇਰੇ 7 ਵਜੇ ਦੇ ਕਰੀਬ ਮੱਝਾਂ ਹਰਾ ਚਾਰਾ ਪਾਉਣ ਲਈ ਆਈਆਂ ਤਾਂ ਦੇਖਿਆ ਕਿ ਇੱਕ ਗਾਂ ਜ਼ਮੀਨ 'ਤੇ ਡਿੱਗੀ ਪਈ ਸੀ।


ਉਸ ਨੇ ਉਸ ਨੂੰ ਉਥੋਂ ਹਟਾਉਣਾ ਸ਼ੁਰੂ ਕਰ ਦਿੱਤਾ ਪਰ ਗਾਂ ਨੂੰ ਹਰਾ ਚਾਰਾ ਬਣਾਉਣ ਵਾਲੀ ਮਸ਼ੀਨ ਦੀ ਮੋਟਰ ਨਾਲ ਕਰੰਟ ਲੱਗਾ ਹੋਇਆ ਤਾਂ ਕਰੰਟ ਵਿੱਚ ਹੇਮਰਾਜ ਦਾ ਬੇਟਾ ਵੀ ਲਪੇਟ ਵਿੱਚ ਆ ਗਿਆ। ਉਹ ਵੀ ਜ਼ਮੀਨ ਤੇ ਡਿੱਗ ਗਿਆ ਜਦੋਂ ਉਸਦੇ ਪਿਤਾ ਨੂੰ ਪਤਾ ਲੱਗਿਆ ਤਾਂ ਉਹ ਭੱਜ ਗਿਆ ਕਰੰਟ ਲੱਗਣ ਉਸ ਦੀ ਮੌਤ ਹੋ ਗਈ। ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਉਨ੍ਹਾਂ ਕੋਲ ਦੋ ਮਰੀਜ਼ ਆਏ ਸਨ। ਇੱਕ ਜਸਵਿੰਦਰ ਸ਼ਰਮਾ ਅਤੇ ਹੇਮਰਾਜ ਸ਼ਰਮਾ ਅਤੇ ਦੋਵੇਂ ਮ੍ਰਿਤਕ ਹਾਲਤ ਵਿੱਚ ਆਏ ਸਨ, ਦੋਵਾਂ ਦੀ ਮੌਤ ਕਰੰਟ ਲੱਗਣ ਨਾਲ ਹੋ ਗਈ।



ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ


ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ