ਫਿਰੋਜ਼ਪੁਰ: ਪਾਕਿਸਤਾਨ ਦੇ ਨਸ਼ਾ ਤਸਕਰ ਭਾਰਤ ਵਿੱਚ ਹੈਰੋਇਨ ਭੇਜਣ ਦੀਆਂ ਨਾਪਾਕ ਕੋਸ਼ਿਸ਼ਾਂ ਕਰਦੇ ਰਹਿੰਦੇ ਹਨ ਅਤੇ ਪਾਕਿਸਤਾਨ ਦੇ ਨਸ਼ਾ ਤਸਕਰਾਂ ਦੀਆ ਕੋਸ਼ਿਸ਼ਾਂ ਨੂੰ ਬੀਐਸਐਫ ਅਤੇ ਪੰਜਾਬ ਪੁਲਿਸ ਨਾਕਾਮ ਕਰ ਦਿੰਦੀ ਹੈ। ਪੰਜਾਬ ਦੇ ਸਰਹੱਦੀ ਜ਼ਿਲਾ ਫਿਰੋਜ਼ਪੁਰ ਵਿੱਚ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ। ਪੁਲਿਸ ਨੇ ਗੁਪਤ ਸੂਚਨਾ ਤੇ ਬਸਤੀ ਰਾਮ ਲਾਲ ਦੇ ਇਲਾਕੇ 'ਚੋਂ ਪ੍ਰੇਮ ਸਿੰਘ ਨੂੰ ਗ੍ਰਿਫਤਾਰ ਕਰ ਉਸ ਦੀ ਨਿਸ਼ਾਨਦੇਹੀ 'ਤੇ ਬੀਓਪੀ ਬਸਤੀ ਰਾਮ ਲਾਲ ਤਾਰ ਦੇ ਪਾਰੋਂ ਸਰਚ ਅਪਰੇਸ਼ਨ ਕਰ ਪਾਕਿਸਤਾਨ ਤੋਂ ਆਈ 6 ਕਿਲੋ 630 ਗ੍ਰਾਮ ਹੈਰੋਇਨ ਬਾਰਾਮਦ ਕੀਤੀ।


ਬਾਰਾਮਦ ਹੋਈ 6 ਕਿਲੋ 630 ਗ੍ਰਾਮ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਜ਼ਾਰ ਦੇ ਵਿੱਚ ਕਰੀਬ 33 ਕਰੋੜ 15 ਲੱਖ ਰੁਪਏ ਦੱਸੀ ਜਾ ਰਹੀ ਹੈ। ਫਿਰੋਜ਼ਪੁਰ ਦੇ ਐਸਐਸਪੀ ਭਾਗੀਰਥ ਸਿੰਘ ਮੀਨਾ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਪੁਲਿਸ ਕੋਲ ਗੁਪਤ ਸੂਚਨਾ ਸੀ ਜਿਸ 'ਤੇ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।




ਉਸਦੀ ਨਿਸ਼ਾਨਦੇਹੀ 'ਤੇ ਬੀਓਪੀ ਬਸਤੀ ਰਾਮ ਲਾਲ ਤਾਰ ਦੇ ਪਾਰੋਂ ਸਰਚ ਅਪਰੇਸ਼ਨ ਕਰ ਪਾਕਿਸਤਾਨ ਤੋਂ ਆਈ 6 ਕਿਲੋ 630 ਗ੍ਰਾਮ ਹੈਰੋਇਨ ਬਾਰਾਮਦ ਕੀਤੀ ਗਈ ਹੈ। ਇਸ ਨਸ਼ਾ ਤਸਕਰ ਤੋਂ ਅੱਗੇ ਜਾਂਚ ਜਾਰੀ ਹੈ ਇਸ 'ਤੇ ਪਹਿਲਾ ਵੀ ਹੈਰੋਇਨ ਅਤੇ ਐਨਡੀਪੀ ਐਕਟ ਦੇ ਮੁਕੱਦਮੇ ਦਰਜ ਹਨ।  


ਇਹ ਵੀ ਪੜ੍ਹੋਫਿਰ Diljit Dosanjh ਨਾਲ ਹੋਵੇਗਾ Amrit Maan ਦਾ ਕੋਲੈਬੋਰੇਸ਼ਨ, ਜਾਣੋ ਪੂਰੀ ਖ਼ਬਰ


ਇਹ ਵੀ ਪੜ੍ਹੋ:  ਬਾਰਦਾਨੇ ਦੀ ਕਮੀ ਤੇ ਖਰੀਦ ਰੁਕਣ ਤੋਂ ਤੰਗ ਆੜ੍ਹਤੀਆਂ ਤੇ ਕਿਸਾਨਾਂ ਨੇ ਲਾਇਆ ਜਾਮ


ਇਹ ਵੀ ਪੜ੍ਹੋ:  Corona Hospital: ਕੋਰੋਨਾ ਦੇ ਕਹਿਰ 'ਚ ਐਕਟਰ Gurmeet Choudhary ਵੱਲੋਂ 1000 ਬੈੱਡਾਂ ਦੇ ਹਸਪਤਾਲ ਖੋਲ੍ਹਣ ਦਾ ਐਲਾਨ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904