Sikh News: ਗਿਆਨੀ ਹਰਪ੍ਰੀਤ ਸਿੰਘ ਨੂੰ 15 ਦਿਨਾਂ ਲਈ ਜਥੇਦਾਰੀ ਤੋਂ ਲਾਭੇ ਕਰਨ ਤੋਂ ਬਾਅਦ ਪੰਥਕ ਧਿਰਾਂ ਵੰਡੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਜ਼ਿਆਦਾਤਰ ਤਾਂ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਹਨ ਪਰ ਕਈਆਂ ਦਾ ਕਹਿਣਾ ਹੈ ਕਿ ਇਹ ਜੋ ਵੀ ਚੱਲ ਰਿਹਾ ਇਹ ਛੇਤੀ ਤੋਂ ਛੇਤੀ ਖ਼ਤਮ ਹੋਵੇ। ਇਸੇ ਰੱਫੜ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਹੱਕ ਵਿੱਚ ਪੰਥਕ ਇਕੱਠ ਸੱਦਿਆ ਗਿਆ ਸੀ ਜਿਸ ਦੀਆਂ ਤਸਵੀਰਾਂ ਵਲਟੋਹਾ ਨੇ ਸਾਂਝੀਆਂ ਕੀਤੀਆਂ ਹਨ ਤੇ ਸਵਾਲ ਖੜ੍ਹੇ ਕੀਤੇ ਹਨ।

Continues below advertisement


ਵਿਰਸਾ ਸਿੰਘ ਵਲਟੋਹਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਚਾਰ ਦਿਨ ਦੇ ਪ੍ਰਚਾਰ ਤੋਂ ਬਾਅਦ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਸਨਮਾਨ ਵਿੱਚ ਭਾਈ ਮਹਾਂ ਸਿੰਘ ਹਾਲ ਸ਼੍ਰੀ ਮੁਕਤਸਰ ਸਾਹਿਬ ਵਿੱਖੇ ਰੱਖੇ "ਵਿਸ਼ਾਲ" ਇਕੱਠ ਵਿੱਚ 63 ਲੋਕਾਂ ਨੇ ਸ਼ਮੂਲੀਅਤ ਕੀਤੀ ।ਇਸ ਇਕੱਠ ਵਿੱਚ 27 ਦੇ ਕਰੀਬ ਵੱਖ ਵੱਖ ਚੈਨਲਾਂ ਵਾਲੇ ਸੀ।



ਮੈਨੂੰ ਰੋਸ ਹੈ ਕਿ ਕੌਮ ਦੀ "ਮਹਾਨ ਸਖਸ਼ੀਅਤ" ਗਿਆਨੀ ਹਰਪ੍ਰੀਤ ਸਿੰਘ ਜੀ ਦੇ ਸਨਮਾਨ ਵਿੱਚ ਰੱਖੇ ਇਕੱਠ ਵਿੱਚ "100 ਬੰਦਾ" ਵੀ ਸ਼ਾਮਲ ਨਹੀਂ ਹੋਇਆ। ਇਸਤੋਂ ਵੱਧ ਤਾਂ ਮਾਤੜ ਦੇ ਛੁਹਾਰੇ 'ਤੇ ਇਕੱਠ ਹੋ ਜਾਂਦਾ ਹੈ। ਪ੍ਰਬੰਧਕਾਂ ਨੇ ਵੱਡੇ ਇਕੱਠ ਦੀ ਆਸ ਵਿੱਚ ਵਿਛਾਈ ਵੀ ਵੱਡੇ ਪੱਧਰ 'ਤੇ ਕੀਤੀ। ਵੱਡੇ ਸਾਊਂਡ ਸਿਸਟਮ ਦਾ ਪ੍ਰਬੰਧ ਵੀ ਕੀਤਾ। ਜਿਸਦੀ ਲੋੜ ਹੀ ਨਹੀਂ ਸੀ ਕਿਉਂਕਿ ਸਾਊਂਡ ਸਿਸਟਮ ਤੋਂ ਬਿਨਾਂ ਵੀ ਸਰ ਸਕਦਾ ਸੀ।



ਵਲਟੋਹਾ ਨੇ ਕਿਹਾ ਕਿ ਇਕੱਠ ਵਿੱਚ ਜਿੰਨੇ ਵੀ ਬੁਲਾਰੇ ਬੋਲੇ ਸਭ ਨੇ ਮੇਰੇ ਤੇ ਅਕਾਲੀ ਦਲ ਤੇ ਅਕਾਲੀ ਲੀਡਰਸ਼ਿਪ ਖਿਲਾਫ ਹੀ ਜਹਿਰ ਉਗਲਿਆ। ਮਨਿੰਦਰ ਸਿੰਘ ਖਾਲਸਾ ਨਾਮ ਦੇ ਬੰਦੇ ਨੇ ਹੱਦਾਂ ਟੱਪਦਿਆਂ ਸੁਖਬੀਰ ਸਿੰਘ ਬਾਦਲ 'ਤੇ ਚੱਲੀ ਗੋਲੀ ਨੂੰ ਸਹੀ ਠਹਿਰਾਉਂਦਿਆਂ ਏਥੋਂ ਤੱਕ ਕਹਿ ਦਿੱਤਾ ਕਿ ਚੰਗੀ ਗੱਲ ਸੀ ਜੇ ਸੁਖਬੀਰ ਸਿੰਘ ਬਾਦਲ ਦੇ ਗੋਲੀ ਵੱਜ ਜਾਂਦੀ ਤਾਂ ਕੰਮ ਹੀ ਨਿਬੜ ਜਾਣਾ ਸੀ। ਮੁਕਤਸਰ ਸਾਹਿਬ ਤੋਂ ਮਿਲੀ ਜਾਣਕਾਰੀ ਮੁਤਾਬਕ ਮਨਿੰਦਰ ਸਿੰਘ ਖਾਲਸਾ ਦੇ ਪਿਤਾ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਸਾਂਢੂ ਦੇ ਹੱਕ ਵਿੱਚ ਪੰਚਾਇਤਾਂ ਵਿੱਚ ਜਾਂਦਾ ਸੀ।


ਵਲਟੋਹਾ ਨੇ ਕਿਹਾ ਕਿ  ਅਖੀਰ ਵਿੱਚ ਮੈਂ ਏਹੀ ਕਹਾਂਗਾ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਏਨਾਂ ਦੇ ਨਜ਼ਦੀਕੀ ਫੇਸਬੁੱਕ ਵਾਲੇ ਸਜਣਾਂ 'ਤੇ ਨਿਰਭਰ ਨਾਂ ਹੋਣ। ਅੱਜ ਫੇਸਬੁੱਕ ਦੇ ਭੁਲੇਖੇ ਹੀ ਤੁਸਾਂ ਆਪਣਾ ਤੇ ਸਤਿਕਾਰਯੋਗ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਜਲੂਸ ਕਢਾ ਕੇ ਰੱਖ ਦਿੱਤਾ ਹੈ। ਸੱਚਾਈ ਆ ਕਿ ਮੈਨੂੰ ਅੱਜ ਦਾ ਨਿਗੂਣਾ ਇਕੱਠ ਦੇਖਕੇ ਤੇ ਬੁਲਾਰਿਆਂ ਦੀ ਭਾਸ਼ਾ ਸੁਣਕੇ ਬਹੁਤ ਦੁੱਖ ਹੋਇਆ।



ਗਿਆਨੀ ਹਰਪ੍ਰੀਤ ਸਿੰਘ ਜੀ ਸਪੱਸ਼ਟ ਕਰਨ ਕਿ ਸ਼ਹੀਦੀ ਹਫਤੇ ਵਿੱਚ ਉਨਾਂ ਦੇ ਨਜਦੀਕੀਆਂ ਨੇ ਉਨਾਂ ਦੇ ਸਨਮਾਨ ਵਿੱਚ ਇਹ ਇਕੱਠ ਕਿਉਂ ਰੱਖਿਆ ? ਬੁਲਾਰਿਆਂ ਵੱਲੋਂ ਵਰਤੀ ਗਈ ਭਾਸ਼ਾ ਦੀ ਕੀ ਉਹ ਨਿੰਦਾ ਕਰਨਗੇ ?ਆਸ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਇਸ ਸਨਮਾਨ ਸਮਾਗਮ ਦੀ,ਬੁਲਾਰਿਆਂ ਦੀ ਭਾਸ਼ਾ ਦੀ ਤੇ ਸ਼ਹੀਦੀ ਹਫਤੇ ਵਿੱਚ ਰੱਖੇ ਇਸ ਪ੍ਰੋਗਰਾਮ ਦੀ ਨਿੰਦਾ ਕਰਨਗੇ। ਜੇ ਗਿਆਨੀ ਹਰਪ੍ਰੀਤ ਸਿੰਘ ਜੀ ਚੁੱਪ ਰਹਿੰਦੇ ਹਨ ਤਾਂ ਕੁਦਰਤੀ ਸਮਝਿਆ ਜਾਵੇਗਾ ਕਿ ਉਨਾਂ ਦੀ ਮਰਜੀ ਅਨੁਸਾਰ ਹੋਇਆ ਹੈ।