ਗਗਨਦੀਪ ਸ਼ਰਮਾ


ਅੰਮ੍ਰਿਤਸਰ: ਪੰਜਾਬ ਨਵਨਿਯੁਕਤ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਬੀਤੇ ਕੱਲ ਤੋਂ ਪੰਜਾਬ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਦਾ ਦੌਰਾ ਕਰ ਰਹੇ ਹਨ ਤੇ ਇਸੇ ਤਹਿਤ ਹੀ ਸਿਹਤ ਮੰਤਰੀ ਅੱਜ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਪੁੱਜੇ।ਇੱਥੇ ਉਨ੍ਹਾਂ ਵੱਖ-ਵੱਖ ਵਾਰਡਾਂ ਦਾ ਦੌਰਾ ਕਰਕੇ ਜਿੱਥੇ ਮਰੀਜਾਂ ਨਾਲ ਗੱਲਬਾਤ ਕੀਤੀ, ਉਥੇ ਹੀ ਡਾਕਟਰਾਂ ਨਾਲ ਵੀ ਮੀਟਿੰਗ ਵੀ ਕੀਤੀ।


ਇਸ ਦੌਰਾਨ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਗ੍ਰਿਫਤਾਰ ਕੀਤੇ ਸਾਬਕਾ ਸਿਹਤ ਮੰਤਰੀ ਵਿਜੈ ਸਿੰਗਲਾ ਵੱਲੋਂ ਇਕ ਰੁਪਾਏ ਦਾ ਵੀ ਭ੍ਰਿਸ਼ਟਾਚਾਰ ਸਾਬਤ ਕਰਨ ਦੇ ਕੀਤੇ ਚੈਲੰਜ ਦੇ ਸਵਾਲ ਤੋਂ ਮੌਜੂਦਾ ਸਿਹਤ ਮੰਤਰੀ ਦੌੜਦੇ ਨਜ਼ਰ ਆਏ। ਕਿਉਂਕਿ ਅੇੈਫਆਈਆਰ ਮੁੱਖ ਮੰਤਰੀ ਨੇ ਦਰਜ ਕਰਵਾਈ ਹੈ ਤਾਂ ਇਸ ਦਾ ਵੀ ਜੌੜਾਮਾਜਰਾ ਨੇ ਕੋਈ ਜਵਾਬ ਨਹੀਂ ਦਿੱਤਾ।


ਕੋਰੋਨਾ ਬਾਰੇ ਵੀ ਸਿਹਤ ਮੰਤਰੀ ਨੇ ਕਿਹਾ ਅਸੀਂ ਬੂਸਟਰ ਡੋਜ ਵੱਧ ਤੋਂ ਵੱਧ ਲਗਵਾਉਣ ਦੀ ਅਪੀਲ ਕਰ ਰਹੇ ਹਾਂ। ਬਾਕੀ ਵੱਡੇ ਹਸਪਤਾਲਾਂ 'ਚ ਭੀੜ ਦਾ ਕਾਰਣ ਮੁਹੱਲਾ ਕਲੀਨਿਕਾਂ ਦੀ ਘਾਟ ਹੋਣਾ ਹੈ ਤੇ ਹੁਣ ਛੇਤੀ ਹੀ ਮੁਹੱਲਾ ਕਲੀਨਿਕ ਬਣਾ ਦਿੱਤੇ ਜਾਣਗੇ। ਜੌੜਾਮਾਜਰਾ ਨੇ ਕਿਹਾ ਕਿ ਲੋਕਾਂ ਨੂੰ ਮਿਲੇ ਹਨ ਤੇ ਲੋਕ ਪੂਰੀ ਤਰਾਂ ਸੰਤੁਸ਼ਟ ਹਨ ਤੇ ਜੋ ਕੁਝ ਖਾਮੀਆਂ ਨੇ, ਉਨਾਂ ਨੂੰ ਛੇਤੀ ਪੂਰਾ ਕਰ ਦਿੱਤਾ ਜਾਵੇਗਾ।


 



ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ


ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ