Mansa news: ਬੀਤੇ ਦਿਨੀਂ ਮਾਨਸਾ ਵਿੱਚ ਦੋ ਮੈਡੀਕਲ ਸਟੇਰ ’ਤੇ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਫਾਇਰਿੰਗ ਕਰਨ ਦੇ ਮਾਮਲੇ ਵਿੱਚ ਮਾਨਸਾ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।


ਇਸ ਬਾਰੇ ਮਾਨਸਾ ਦੇ ਐਸਐਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਡੀਐਸਪੀ ਸਬ ਡਵੀਜ਼ਨ ਅਤੇ ਡੀਐਸਪੀ ਡਿਟੈਕਟਿਵ ਦੀ ਅਗਵਾਈ ਵਿੱਚ ਦੋ ਟੀਮਾਂ ਬਣਾਈਆਂ ਗਈਆਂ ਸਨ, ਜਿਸ ਵਿੱਚ ਮਾਨਸਾ ਦੇ ਸੀਆਈਏ ਸਟਾਫ਼ ਨੂੰ ਤਕਨੀਕੀ ਆਧਾਰ ’ਤੇ ਵੱਡੀ ਸਫ਼ਲਤਾ ਮਿਲੀ ਹੈ।


ਜਦੋਂ ਪਿੰਡ ਖਿਆਲ 'ਚ ਪੁਲਿਸ ਨੇ ਇਸ ਮਾਮਲੇ 'ਚ ਲੋੜੀਂਦੇ ਚਾਰ ਵਿਅਕਤੀਆਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਤਾਂ ਉਨ੍ਹਾਂ ਨੇ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ ਅਤੇ ਏਐਸਆਈ ਨੂੰ ਗੋਲੀ ਲੱਗੀ। ਜਵਾਬੀ ਗੋਲੀਬਾਰੀ 'ਚ ਇਕ ਨੌਜਵਾਨ ਦੇ ਹੱਥ 'ਚ ਗੋਲੀ ਲੱਗ ਗਈ, ਜਦਕਿ ਦੂਜੇ ਗੁਰਜਿੰਦਰ ਸਿੰਘ ਦੇ ਗੋਡਿਆਂ 'ਤੇ ਸੱਟ ਲੱਗੀ।


ਇਹ ਵੀ ਪੜ੍ਹੋ: Punjab news: ਕਿਸਾਨਾਂ ਨੇ ਭਾਜਪਾ ਦੇ ਵਿਰੋਧ ਲਈ ਖਿੱਚ ਲਈ ਤਿਆਰੀ, ਦੱਸਿਆ ਵਿਰੋਧ ਕਰਨ ਦਾ ਤਰੀਕਾ


ਇਨ੍ਹਾਂ ਦੋਹਾਂ ਨੇ ਬੀਤੇ ਦਿਨੀਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਨ੍ਹਾਂ ਦੇ ਦੋ ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜੋ ਕਿ ਉਨ੍ਹਾਂ ਨੂੰ ਆਈ 10 ਕਾਰ 'ਚ ਬਿਠਾ ਕੇ ਲੈ ਗਏ ਸਨ। ਉਨ੍ਹਾਂ ਕੋਲੋਂ ਵਾਰਦਾਤ 'ਚ ਵਰਤੀ ਗਈ ਪਿਸਤੌਲ ਅਤੇ ਹੋਰ 12 ਬੰਦੂਕਾਂ ਬਰਾਮਦ ਕੀਤੀਆਂ ਗਈਆਂ ਹਨ। ਡੈਨੀ ਅਤੇ ਕਈ ਗੁਰਵਿੰਦਰ ਸਿੰਘ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


ਇਹ ਵੀ ਪੜ੍ਹੋ: Arvind Kejriwal News: ਸ਼ਹੀਦ ਭਗਤ ਸਿੰਘ ਅਤੇ ਅੰਬੇਡਕਰ ਵਿਚਾਲੇ ਕੇਜਰੀਵਾਲ ਦਾ ਫੋਟੋ ਦੇਖ ਕੇ ਭੜਕਿਆ ਸ਼ਹੀਦ-ਏ-ਆਜ਼ਮ ਦਾ ਪੋਤਰਾ! AAP ਨੂੰ ਦਿੱਤੀ ਸਖ਼ਤ ਹਿਦਾਇਤ