ਖੰਨਾ: ਪਰਵਾਸੀ ਮਜ਼ਦੂਰਾਂ ਨਾਲ ਲੱਦਿਆ ਇੱਕ ਛੋਟਾ ਹਾਥੀ ਰਾਸ਼ਟਰੀ ਹਾਈਵੇ 'ਤੇ ਖੰਨਾ 'ਚ ਪੈਂਦੇ ਦੈਹਿੜੂ ਦੇ ਪੁਲ ਉੱਪਰ ਪਲਟ ਗਿਆ। ਇਸ ਹਾਦਸੇ 15 ਤੋਂ 20 ਮਜ਼ਦੂਰ ਫੱਟੜ ਹੋ ਗਏ ਤੇ 5 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਮਜ਼ਦੂਰ ਯੂਪੀ ਤੋਂ ਹੁਸ਼ਿਆਰਪੁਰ ਜੀਰੀ ਲਾਉਣ ਲਈ ਆ ਰਹੇ ਸਨ।
ਕੈਰੀਮਿਨਾਤੀ ਦੀ ਨਵੀਂ ਵੀਡੀਓ 'Yalgaar' ਯੂਟਿਊਬ 'ਤੇ ਪਾ ਰਹੀ ਧਮਾਲ, ਕੌਨਟੈਂਟ ਕੌਪੀ ਦੇ ਵੀ ਲੱਗੇ ਇਲਜ਼ਾਮ
ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਸਿਵਲ ਹਸਪਤਾਲ ਖੰਨਾ ਦਾਖਲ ਕਰਵਾ ਦਿੱਤਾ ਗਿਆ ਹੈ। ਉੱਥੇ ਹੀ ਜਖਮੀਆਂ ਚੋਂ ਦੋ ਨੂੰ ਪਟਿਆਲਾ ਰੈਫਰ ਵੀ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਗੱਡੀ ਚਲਾਉਣ ਵਾਲੇ ਡਰਾਈਵਰ ਕੋਲ ਲਾਈਸੈਂਸ ਵੀ ਨਹੀਂ ਸੀ।
ਮੋਟਰਕਾਰ ਰੇਸਰ ਨੇ ਪੈਸੇ ਤੋਂ ਤੰਗ ਆ ਪੌਰਨ ਇੰਡਸਟਰੀ 'ਚ ਰੱਖਿਆ ਕਦਮ
ਮੌਕੇ ਤੇ ਪਹੁੰਚੇ ਏਐਸਆਈ ਸੁਨੀਲ ਕੁਮਾਰ ਨੇ ਦੱਸਿਆ ਕਿ ਸਾਨੂੰ ਪਤਾ ਲੱਗਿਆ ਸੀ ਕਿ ਹਾਈਵੇ ਤੇ ਇੱਕ ਛੋਟਾ ਹਾਥੀ ਟੈਂਪੂ ਪਲਟ ਗਿਆ ਹੈ। ਇਸ 'ਚ 15 ਤੋਂ 20 ਮਜ਼ਦੂਰ ਸਨ, ਜੋ ਯੂਪੀ ਤੋਂ ਹੁਸ਼ਿਆਰਪੁਰ ਜੀਰੀ ਲਾਉਣ ਲਈ ਜਾ ਰਹੇ ਸਨ। ਗੱਡੀ ਦਾ ਸੁੰਤਲਨ ਵਿਗੜਨ ਕਾਰਨ ਇਹ ਹਾਦਸਾ ਵਾਪਰਿਆ ਹੈ ਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ