ਮੋਗਾ: ਇੱਥੋਂ ਦੇ ਜਿਲ੍ਹਾ ਪੁਲੀਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਇੱਕ ਹੋਰ ਥਾਣੇਦਾਰ ਅਤੇ ਹੌਲਦਾਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਦਰਅਸਲ ਇਨ੍ਹਾਂ ਉੱਤੇ ਗੈਂਗਸਟਰ ਦੇ ਪੁਲੀਸ ਰਿਕਾਰਡ 'ਚ ਘੌਖ ਪੜਤਾਲ ’ਚ ਲਾਪਰਵਾਹੀ ਦਾ ਇਲਜ਼ਾਮ ਲੱਗਾ ਹੈ।
ਦੋਵਾਂ ਮੁਲਾਜ਼ਮਾਂ ਵੱਲੋਂ ਪੁਲੀਸ ਰਿਪੋਰਟ ਵਿੱਚ ਗੈਂਗਸਟਰ ਖ਼ਿਲਾਫ਼ ਦਰਜ ਫੌਜਦਾਰੀ ਕੇਸਾਂ ਦੇ ਤੱਥ ਛੁਪਾਉਣ ਕਾਰਨ ਉਹ ਪਾਸਪੋਰਟ ਬਣਾ ਕੇ ਵਿਦੇਸ਼ ਜਾਣ ਵਿੱਚ ਸਫ਼ਲ ਹੋ ਗਿਆ। ਕਾਰੋਬਾਰੀਆਂ ਨੂੰ ਵਿਦੇਸ਼ ਤੋਂ ਫ਼ਿਰੌਤੀ ਲਈ ਆ ਰਹੇ ਧਮਕੀ ਭਰੇ ਫੋਨਾਂ ਦੀ ਸਾਜਿਸ਼ ਵਿੱਚ ਉਸ ਗੈਂਗਸਟਰ ਦਾ ਨਾਂਅ ਆਉਣ 'ਤੇ ਇਸ ਮਾਮਲੇ ਦੀ ਪੋਲ ਖੁੱਲੀ ਹੈ।
ਇਸ ਤੋਂ ਬਾਅਦ ਥਾਣਾ ਸਦਰ ਪੁਲੀਸ ਸਾਂਝ ਕੇਂਦਰ ਵਿਖੇ ਤਾਇਨਾਤ ਤਤਕਾਲੀ ਏਐੱਸਆਈ ਪ੍ਰਭਦਿਆਲ ਸਿੰਘ ਐਂਟੀ ਹਿਊਮਨ ਟਰੈਫਿੰਗ ਸੈੱਲ ਵਿਖੇ ਤਾਇਨਾਤ ਹੌਲਦਾਰ ਗੁਰਵਿੰਦਰ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਹੈ।
ਪੁਲਸ ਸੂਤਰਾਂ ਮੁਤਾਬਕ ਸੁਖਦੂਲ ਸਿੰਘ ਉਰਫ ਸੁੱਖਾ ਪਿੰਡ ਦੁੱਨੇਕੇ ਖ਼ਿਲਾਫ਼ ਫੌਜਦਾਰੀ ਕੇਸ ਦਰਜ ਸਨ ਅਤੇ ਉਹ ਕੁਝ ਕੇਸਾਂ ਵਿੱਚੋਂ ਬਰੀ ਹੋ ਗਿਆ ਸੀ ਅਤੇ ਕੁਝ ਕੇਸ ਅਦਾਲਤ ਵਿੱਚ ਵਿਚਾਰ ਅਧੀਨ ਸਨ।
ਇਕ ਪੁਲਸ ਅਧਿਕਾਰੀ ਮੁਤਾਬਕ ਸ਼ਹਿਰ ਵਿਚ ਕਾਰੋਬਾਰੀਆਂ ਨੂੰ ਫਿਰੌਤੀ ਲਈ ਆ ਰਹੇ ਧਮਕੀ ਭਰੇ ਫੋਨਾਂ ਦੀ ਸਾਜ਼ਿਸ਼ ਵਿੱਚ ਵਿਦੇਸ਼ ਵਿੱਚੋਂ ਸੁਖਦੂਲ ਸਿੰਘ ਉਰਫ ਸੁੱਖਾ ਦਾ ਨਾਂ ਵੀ ਆ ਰਿਹਾ ਹੈ। ਇਸ ਤੋਂ ਬਾਅਦ ਪੂਰੇ ਮਾਮਲੇ ਦੀ ਪੋਲ ਖੁੱਲ੍ਹੀ ਤੇ ਉਪਰੋਕਤ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ ਕੀਤੀ ਗਈ।
ਇਹ ਵੀ ਪੜ੍ਹੋ: Deep Sidhu Case Hearing: ਦੀਪੂ ਸਿੱਧੂ ਕੇਸ ਦੀ ਅਗਲੀ ਸੁਣਵਾਈ 12 ਨੂੰ
ਇਹ ਵੀ ਪੜ੍ਹੋ: Shortage of Corona Vaccine: ਪੰਜਾਬ, ਦਿੱਲੀ ਤੇ ਮਹਾਰਾਸ਼ਟਰ ’ਚ ਕੋਰੋਨਾ ਵੈਕਸੀਨ ਦੀ ਘਾਟ ? ਕੇਂਦਰ ਸਰਕਾਰ ਨੇ ਦੱਸੀ ਅਸਲੀਅਤ
ਇਹ ਵੀ ਪੜ੍ਹੋ: Trade talks: ਭਾਰਤ ਤੇ ਕੈਨੇਡਾ ਵਿਚਾਲੇ 4 ਸਾਲਾਂ ਪਿੱਛੋਂ ਵਪਾਰਕ ਗੱਲਬਾਤ ਇਸੇ ਮਹੀਨੇ ਮੁੜ ਸ਼ੁਰੂ ਹੋਣ ਦੇ ਆਸਾਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904