ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਮੌਨਸੂਨ 8 ਜੁਲਾਈ ਤੱਕ ਦੇਸ਼ ਭਰ ਵਿੱਚ ਪਹੁੰਚ ਜਾਵੇਗਾ। ਇਸ ਦੇ ਨਾਲ ਹੀ ਇੱਥੇ 41 ਫੀਸਦ ਸੰਭਾਵਨਾ ਇਹ ਹੈ ਕਿ ਇਸ ਵਾਰ ਮੌਨਸੂਨ ਆਮ ਰਹੇਗਾ। ਜਦੋਂਕਿ ਸਿਰਫ 5 ਫੀਸਦ ਹੀ ਇਸ ਗੱਲ ਦਾ ਡਰ ਹੈ ਕਿ ਮੌਨਸੂਨ ਆਮ ਨਾਲੋਂ ਥੋੜ੍ਹਾ ਘੱਟ ਹੋਵੇਗਾ।
ਮੌਨਸੂਨ (ਜੂਨ ਤੋਂ ਸਤੰਬਰ) ਵਿੱਚ 102 ਫੀਸਦ ਬਾਰਸ਼ ਹੋਵੇਗੀ। ਇਸ 'ਚ ਸਿਰਫ 4 ਫੀਸਦ ਘੱਟ ਹੋਣ ਦੀ ਗੁੰਜਾਇਸ਼ ਹੈ। ਯਾਨੀ ਘੱਟੋ-ਘੱਟ 96% ਅਤੇ ਵੱਧ ਤੋਂ ਵੱਧ 106 ਫੀਸਦ ਬਾਰਸ਼ ਹੋਣ ਦੀ ਸੰਭਾਵਨਾ ਹੈ।-
