ਚੰਡੀਗੜ੍ਹ: ਅੱਜ ਪੰਜਾਬ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਪੰਜਾਬ ਪੁਲਿਸ ਨੇ “ਮੋਸਟ ਵਾਂਟੇਡ ਗੈਂਗਸਟਰ” ਬਲਜਿੰਦਰ ਸਿੰਘ ਉਰਫ ਬਿੱਲਾ ਮੰਡਿਆਲਾ ਨੂੰ ਗ੍ਰਿਫਤਾਰ ਕਰ ਲਿਆ ਹੈ।18 ਮਾਮਲਿਆਂ 'ਚ ਲੋੜੀਂਦਾ ਗੈਂਗਸਟਰ ਬਲਜਿੰਦਰ ਬਿੱਲਾ ਪੁਲਿਸ ਨੇ ਕਾਬੂ ਕਰ ਲਿਆ ਹੈ। ਪਾਕਿਸਤਾਨ ਤੋਂ ਤਸਕਰੀ ਕੀਤੇ ਜਾਣ ਵਾਲੇ ਸ਼ੱਕੀ ਹਥਿਆਰਾਂ ਦੀ ਵੱਡੀ ਖੇਪ ਦੇ ਨਾਲ-ਨਾਲ ਨਕਦੀ ਅਤੇ ਡਰੋਨ ਵੀ ਜ਼ਬਤ ਕੀਤੇ ਗਏ ਹਨ।


ਇਸਦੇ ਨਾਲ ਹੀ ਪੁਲਿਸ ਨੇ ਛੇ ਹੋਰ ਮੁਲਜ਼ਮਾਂ ਨੂੰ ਵੀ ਕਾਬੂ ਕੀਤਾ ਹੈ।ਬਿੱਲਾ ਦਾ ਪਾਕਿਸਤਾਨ ਨਾਲ ਲਿੰਕ ਦੱਸਿਆ ਜਾ ਰਿਹਾ ਹੈ।ਪੁਲਿਸ ਨੇ ਛੇ ਹੋਰ ਮੁਲਜ਼ਮ ਸੁਖਜਿੰਦਰ, ਮੋਹਿਤ ਸ਼ਰਮਾ, ਲਵਪ੍ਰੀਤ ਸਿੰਘ, ਮੰਗਲ ਸਿੰਘ, ਮਨਿੰਦਰਜੀਤ ਅਤੇ ਲਵਪ੍ਰੀਤ ਸਿੰਘ ਲਵਲੀ ਨੂੰ ਵੀ ਗਿਫ੍ਰਤਾਰ ਕੀਤਾ ਹੈ।ਗੈਂਗਸਟਰ ਬਿੱਲਾ ਕਤਲ,ਸਮਗਲਿੰਗ, ਇਰਾਦਾ ਕਤਲ ਜਿਹੇ 18 ਕੇਸਾਂ 'ਚ ਲੋੜੀਂਦਾ ਸੀ।



ਬਿੱਲਾ ਦੇ ਕਥਿਤ ਤੌਰ 'ਤੇ ਪਾਕਿਸਤਾਨ ਸਥਿਤ ਕੇਐਲਐਫ ਦੇ ਮੁਖੀ ਹਰਮੀਤ ਸਿੰਘ ਹੈਪੀ (ਹੁਣ ਮ੍ਰਿਤਕ) ਦੇ ਨਾਲ ਨਾਲ KZF ਦੇ ਜਰਮਨੀ ਸਥਿਤ' ਬੱਗਾ 'ਨਾਲ ਸੰਬੰਧ ਸਨ।



ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੀ ਤਰਫੋਂ ਜਾਰੀ ਬਿਆਨ ਅਨੁਸਾਰ, ਗ੍ਰਿਫਤਾਰੀਆਂ ਓਸੀਸੀਯੂ ਦੀ ਟੀਮ ਨੇ ਚੰਡੀਗੜ੍ਹ ਤੋਂ ਸਾਂਝੇ ਆਪ੍ਰੇਸ਼ਨ ਦੌਰਾਨ ਕੀਤੀਆਂ ਹਨ। ਜਿਸ ਵਿੱਚ ਕਾਊਂਟਰ-ਇੰਟੈਲੀਜੈਂਸ ਜਲੰਧਰ ਇਕਾਈ; ਅਤੇ ਕਪੂਰਥਲਾ ਪੁਲਿਸ ਵੀ ਸ਼ਾਮਲ ਹਨ।

ਪਾਕਿਸਤਾਨ ਤੋਂ ਆਏ ਹਥਿਆਰ

  • ਦੋ 30 ਬੋਰ ਡਰੱਮ ਮਸ਼ੀਨ ਗਨ

  • ਤਿੰਨ ਜਰਮਨੀ 'ਚ ਬਣੀਆਂ ਪਿਸਟਲ

  • ਦੋ ਗਲੌਕ ਪਿਸਟਲ

  • ਦੋ 30 ਬੋਰ ਪਿਸਟਲ

  • ਇੱਕ 32 ਬੋਰ ਪਿਸਟਲ

  • ਇੱਕ 315 ਬੋਰ ਰਾਇਫਲ

  • 341 ਜ਼ਿੰਦਾ ਕਾਰਤੂਸ

  • ਦੋ ਡਰੱਮ ਮੈਗਜ਼ੀਨ

  • 12 ਪਿਸਟਲ ਮੈਗਜ਼ੀਨ

  • ਤਿੰਨ ਲੱਖ ਡਰੱਗ ਮਨੀ

  • 100 ਆਸਟ੍ਰੇਲੀਅਨ ਡਾਲਰ

  • ਤਿੰਨ ਗੱਡੀਆਂ



ਇਹ ਵੀ ਪੜ੍ਹੋ: 
ਨਵਾਂ ਸ਼ਹਿਰ 'ਚ ਡਿੱਗਿਆ ਫੌਜ ਦਾ ਮਿੱਗ 29 ਜਹਾਜ਼

ਝੋਨੇ ਦੀ ਲੁਆਈ ਲਈ ਬਦਲੇਗੀ ਰਣਨੀਤੀ, ਕੈਪਟਨ ਸਰਕਾਰ ਅੱਜ ਲਏਗੀ ਫੈਸਲਾ

ਸੰਕਟ ਦੌਰਾਨ ਮੋਰਚਾ ਛੱਡ ਦੌੜੇ ਪਰਵਾਸੀ ਮਜ਼ਦੂਰ, ਹੁਣ ਪੰਜਾਬੀਆਂ ਨੇ ਸੰਭਾਲੀ ਕਮਾਨ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ