ਪਟਿਆਲਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਫੌਜ ਦੀ ਪੱਛਮੀ ਕਮਾਂਡ ਦੇ ਜੀਓਸੀ ਇਨ ਸੀ ਲੈਫਟੀਨੈਂਟ ਜਨਰਲ ਆਰਪੀ ਸਿੰਘ AVSM VSM ਨਾਲ ਵਰਚੂਲ ਮੀਟਿੰਗ ਦੌਰਾਨ ਕੋਵਿਡ ਨਾਲ ਨਜਿੱਠਣ ਲਈ ਜੋ ਸਹਿਯੋਗ ਮੰਗਿਆ ਸੀ ਉਸ ਦਾ ਨਤੀਜਾ ਤੁਰੰਤ ਵੇਖਣ ਨੂੰ ਮਿਲਿਆ। ਫੌਜ ਵੱਲੋਂ 30 ਜਣਿਆਂ ਦਾ ਸਿੱਖਿਅਤ ਪੈਰਾ ਮੈਡੀਕਲ ਸਟਾਫ਼ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਤਾਇਨਾਤ ਕਰ ਦਿੱਤਾ ਹੈ।
ਇਸ ਦੀ ਪੁਸ਼ਟੀ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਐਚਐੱਸ ਰੇਖੀ ਨੇ ਕੀਤੀ। ਉਨ੍ਹਾਂ ਕਿਹਾ ਕਿ ਇਹ ਸਾਰਾ ਸਟਾਫ਼ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ 600 ਬੈੱਡਾਂ ਦੇ ਕੋਵਿਡ ਕੇਅਰ ਸੈਂਟਰ ਵਿੱਚ ਮਦਦ ਕਰੇਗਾ। ਦੱਸ ਦੇਈਏ ਕਿ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਵੀ ਬੀਤੇ ਦਿੰਨੀਂ 35 ਸਪੈਸ਼ਲਿਸਟ ਡਾਕਟਰ ਵੀ ਡੈਪੂਟੇਸ਼ਨ 'ਤੇ ਮੈਡੀਕਲ ਕਾਲਜਾਂ ਵਿੱਚ ਭੇਜੇ ਗਏ ਹਨ।
ਡਾ ਰੇਖੀ ਨੇ ਮੀਡੀਆ ਵਿੱਚ ਚੱਲ ਰਹੀਆਂ ਖਬਰਾਂ ਦਾ ਖੰਡਨ ਕੀਤਾ ਹੈ ਕਿ ਰਾਜਿੰਦਰਾ ਹਸਪਤਾਲ ਵਿੱਚ ਲਾਸ਼ਾਂ ਰੱਖਣ ਦੀ ਸਮਰੱਥਾ ਘੱਟ ਪੈ ਰਹੀ ਹੈ। ਉਨ੍ਹਾਂ ਇਸ ਗਲ ਦੀ ਪੁਸ਼ਟੀ ਵੀ ਕੀਤੀ ਕਿ ਬੀਤੀ ਰਾਤ 12 ਵਜੇ ਤੋਂ ਅੱਜ ਰਾਤ 12 ਵਜੇ ਤੱਕ ਕੋਵਿਡ ਕੇਅਰ ਸੈਂਟਰ ਵਿੱਚ 28 ਮੌਤਾਂ ਹੋਈਆਂ ਹਨ। ਇਨ੍ਹਾਂ ਚੋਂ ਪਟਿਆਲਾ ਜ਼ਿਲ੍ਹੇ ਨਾਲ ਸੰਬੰਧਿਤ 7 ਮੌਤਾਂ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਰਾਜਿੰਦਰਾ ਹਸਪਤਾਲ ਵਿੱਚ ਪੰਜਾਬ ਦੇ 10 ਜ਼ਿਲ੍ਹਿਆਂ ਤੋਂ ਇਲਾਵਾ ਹਰਿਆਣਾ , ਦਿੱਲੀ ਅਤੇ ਇਥੋਂ ਤੱਕ ਕਿ ਬਿਹਾਰ ਦੇ ਮਰੀਜ਼ ਵੀ ਇਲਾਜ਼ ਲਈ ਆ ਰਹੇ ਹਨ। ਉਨ੍ਹਾਂ ਇਹ ਵੀ ਮੰਨਿਆ ਕਿ ਹਸਪਤਾਲ ਵਿੱਚ ਰੇਮੀਡੀਵਿਜ਼ਰ ਦਵਾਈ ਦੀ ਕਮੀ ਹੈ।
ਇਹ ਵੀ ਪੜ੍ਹੋ: ਫਿਰ Diljit Dosanjh ਨਾਲ ਹੋਵੇਗਾ Amrit Maan ਦਾ ਕੋਲੈਬੋਰੇਸ਼ਨ, ਜਾਣੋ ਪੂਰੀ ਖ਼ਬਰ
ਇਹ ਵੀ ਪੜ੍ਹੋ: ਬਾਰਦਾਨੇ ਦੀ ਕਮੀ ਤੇ ਖਰੀਦ ਰੁਕਣ ਤੋਂ ਤੰਗ ਆੜ੍ਹਤੀਆਂ ਤੇ ਕਿਸਾਨਾਂ ਨੇ ਲਾਇਆ ਜਾਮ
ਇਹ ਵੀ ਪੜ੍ਹੋ: Corona Hospital: ਕੋਰੋਨਾ ਦੇ ਕਹਿਰ 'ਚ ਐਕਟਰ Gurmeet Choudhary ਵੱਲੋਂ 1000 ਬੈੱਡਾਂ ਦੇ ਹਸਪਤਾਲ ਖੋਲ੍ਹਣ ਦਾ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin