ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਦਿੱਲੀ ਵਿਚ ਸੰਸਦ ਪ੍ਰਨੀਤ ਕੌਰ (Preneet Kaur) ਵਲੋਂ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ’ਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਹੁਣ ਉਨ੍ਹਾਂ ਦੀ ਨਵਜੋਤ ਕੌਰ ਸਿੱਧੂ (Navjot Kaur Sidhu) ਮੈਦਾਨ ‘ਚ ਉੱਤਰ ਆਈ ਹੈ। ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ (Navjot Singh Sidhu) ਅਤੇ ਕੈਪਟਨ ਅਮਰਿੰਦਰ ਸਿੰਘ (Captain Amarinder Singh) ਦੀ ਟਵਿੱਟਰ ਵਾਰ ਮਗਰੋਂ ਹੁਣ ਦੋਵਾਂ ਦੀਆਂ ਪਤਨੀਆਂ ‘ਚ ਟਵੀਟ ਵਾਰ ਸ਼ੁਰੂ ਹੋ ਗਿਆ ਹੈ। ਵੀਰਵਾਰ ਨੂੰ ਉਨ੍ਹਾਂ ਨੇ ਪ੍ਰਨੀਤ ਕੌਰ ’ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਕੋਵਿਡ ਦੌਰਾਨ ਪਰਨੀਤ ਕੌਰ ਵੀ ਇੱਕ ਸਾਲ ਤੱਕ ਪਟਿਆਲਾ ਵਿਚ ਨਹੀਂ, ਸਗੋਂ ਆਪਣੇ ਫਾਰਮ ਵਿਚ ਸੀ।
ਹੈਰਾਨ ਕਰਨ ਵਾਲੀ ਗੱਲ ਇਹ ਵੀ ਰਹੀ ਕਿ ਪਲਟਵਾਰ ਦੌਰਾਨ ਨਵਜੋਤ ਕੌਰ ਨੇ ਸਿੱਧੂ ਦੀ ਸਿਹਤ ਨੂੰ ਲੈ ਕੇ ਵੀ ਕਈ ਵੱਡੇ ਸਵਾਲ ਖੜ੍ਹੇ ਕਰ ਦਿੱਤੇ। ਉਨ੍ਹਾਂ ਨੇ ਪ੍ਰਨੀਤ ਕੌਰ ਨੂੰ ਕਿਹਾ ਕਿ ਆਪਣੇ ਜੱਦੀ ਘਰ ਵਿਚ ਇੱਕ ਜਾਨਲੇਵਾ ਬੀਮਾਰੀ ਤੋਂ ਉੱਭਰਣ ਵਿਚ ਨਵਜੋਤ ਸਿੰਘ ਸਿੱਧੂ ਨੂੰ ਕੁਝ ਮਹੀਨੇ ਲੱਗੇ, ਤੁਹਾਨੂੰ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਦੀ ਮੈਡੀਕਲ ਰਿਪੋਰਟ ਦੇਖਣ ਲਈ ਤੁਹਾਡਾ ਸਵਾਗਤ ਹੈ।
ਇਸੇ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਅੰਮ੍ਰਿਤਸਰ ਈਸਟ ਦੀ ਚਿੰਤਾ ਨਾ ਕਰੋ, ਇਸ ਨੂੰ ਬਹੁਤ ਹੀ ਕੁਸ਼ਲਤਾ ਨਾਲ ਦੇਖਿਆ ਜਾ ਰਿਹਾ ਹੈ। ਸਿੱਧੂ ਆਪਣੇ ਲੋਕਾਂ ਨੂੰ ਵਿਚਕਾਰ ਨਹੀਂ ਛੱਡਣਗੇ। ਉਨ੍ਹਾਂ ਨੇ ਆਪਣੀ ਬਚਤ ਦਾ ਉਪਯੋਗ ਲੋਕਾਂ ਨੂੰ ਰਾਸ਼ਣ ਉਪਲਭਧ ਕਰਵਾਉਣ ਵਿਚ ਕੀਤਾ ਹੈ।
ਦੱਸ ਦਈਏ ਕਿ ਪਟਿਆਲਾ ਲੋਕ ਸਭਾ ਪ੍ਰਨੀਤ ਕੌਰ ਨੇ ਬੁੱਧਵਾਰ ਨੂੰ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਵਿਧਾਨ ਸਭਾ ਹਲਕੇ ‘ਤੇ ਧਿਆਨ ਕੇਂਦਰਤ ਕਰਨ ਅਤੇ ਕੋਰੋਨਾਵਾਇਰਸ ਨਾਲ ਲੜਨ ਵਿਚ ਮਦਦ ਕਰਨ ਦੀ ਸਲਾਹ ਦਿੱਤੀ ਸੀ। ਦਿੱਲੀ ਵਿਖੇ ਤਿੰਨ ਮੈਂਬਰੀ ਪੈਨਲ ਦੀ ਮੁਲਾਕਾਤ ਤੋਂ ਬਾਅਦ ਪ੍ਰਨੀਤ ਕੌਰ ਨੇ ਕਿਹਾ ਕਿ ਮਹਾਂਮਾਰੀ ਦੌਰਾਨ ਸਿੱਧੂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਹਲਕੇ ਦੀ ਦੇਖਭਾਲ ਕਰਨ।
ਇਹ ਵੀ ਪੜ੍ਹੋ: ਰਿਲਾਇੰਸ ਦਾ ਵੱਡਾ ਫੈਸਲਾ, ਕੋਰੋਨਾ ਨਾਲ ਮੌਤ ’ਤੇ ਕਰਮਚਾਰੀ ਦੇ ਪਰਿਵਾਰ ਨੂੰ 5 ਸਾਲ ਤੱਕ ਮਿਲੇਗੀ ਤਨਖ਼ਾਹ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin