ਚੰਡੀਗੜ੍ਹ: ਪੰਜਾਬ ਰਾਜ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਡ ਨੇ ਆਪਣੀ ਅਧਿਕਾਰਤ ਵੈਬਸਾਈਟ 'ਤੇ ਨੋਟੀਫਿਕੇਸ਼ਨ ਜਾਰੀ ਕਰਕੇ ਅਰਜ਼ੀਆਂ ਮੰਗੀਆਂ ਹਨ। ਇਸ ਦੇ ਮੁਤਾਬਕ ਇਹ ਭਰਤੀ ਅਸਿਸਟੈਂਟ ਸਬ ਸਟੇਸ਼ਨ ਅਟੈਂਡੇਂਟ (SSA) ਦੇ ਕੁੱਲ 150 ਅਹੁਦਿਆਂ 'ਤੇ ਕੀਤੀ ਜਾਵੇਗੀ। 5 ਮਾਰਚ, 2021 ਤੋਂ ਅਰਜ਼ੀਆਂ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। 10ਵੀਂ ਪਾਸ ਉਮੀਦਵਾਰ ਪੀਐਸਟੀਸੀਐਲ ਦੀ ਅਧਿਕਾਰਤ ਵੈਬਸਾਈਟ pstcl.org 'ਤੇ ਜਾਕੇ ਆਨਲਾਈਨ ਬਿਨੈ ਕਰ ਸਕਦੇ ਹਨ।
ਬਿਨੈਕਾਰਾਂ ਦੀ ਚੋਣ ਮੈਰਿਟ ਦੇ ਆਧਾਰ 'ਤੇ ਕੀਤੀ ਜਾਵੇਗੀ। ਉਨ੍ਹਾਂ ਨੂੰ ਕੋਈ ਪਰਵੇਸ਼ ਪ੍ਰੀਖਿਆ ਜਾਂ ਇੰਟਰਵਿਊ ਨਹੀਂ ਦੇਣੀ ਹੋਵੇਗੀ। ਜੇਕਰ ਤੁਸੀਂ ਇਸ ਅਹੁਦੇ ਲਈ ਬਿਨੈ ਕਰਨਾ ਚਾਹੁੰਦੇ ਹੋ ਤਾਂ ਇਸ ਨਾਲ ਸਬੰਧਤ ਹੋਰ ਮਹੱਤਵਪੂਰਨ ਜਾਣਕਾਰੀ ਜਿਵੇਂ ਯੋਗਤਾ, ਅਹੁਦਿਆਂ ਦੀ ਵੰਡ, ਵੇਤਨ ਆਦਿ ਲਈ ਅਗਲੀ ਸਲਾਇਡ 'ਤੇ ਜਾਓ।
ਮਹੱਤਵਪੂਰਨ ਤਾਰੀਖਾਂ
ਅਰਜ਼ੀ ਜਮ੍ਹਾ ਕਰਨ ਦੀ ਸ਼ੁਰੂਆਤੀ ਜਾਂਚ- 5 ਮਾਰਚ, 2021ਅਰਜ਼ੀ ਜਮ੍ਹਾ ਕਰਨ ਦੀ ਅੰਤਿਮ ਤਾਰੀਖ- 26 ਮਾਰਚ, 2021ਅਰਜ਼ੀ ਫੀਸ ਜਮ੍ਹਾ ਕਰਨ ਦੀ ਆਖਰੀ ਤਾਰੀਖ- 30 ਮਾਰਚ, 2021ਅਰਜ਼ੀ ਫੀਸ - ਜਨਰਲ ਵਰਗ ਤੇ ਓਬੀਸੀ ਲਈ 400 ਰੁਪਏ ਅਰਜ਼ੀ ਫੀਸ ਨਿਰਧਾਰਤ ਕੀਤੀ ਗਈ ਹੈ। ਉੱਥੇ ਹੀ ਐਸਸੀ, ਪੀਡਬਲਯੂਡੀ ਤੇ ਈਡਬਲਯੂਐਸ ਲਈ ਕ੍ਰਮਵਾਰ: 160 ਰੁਪਏ, 200 ਰੁਪਏ ਤੇ 160 ਰੁਪਏ ਫੀਸ ਤੈਅ ਕੀਤੀ ਗਈ ਹੈ।
ਹੋਰ ਜਾਣਕਾਰੀਆਂ:
ਉਮਰ ਸੀਮਾ: 1 ਜਨਵਰੀ, 2021 ਨੂੰ ਉਮੀਦਵਾਰ ਦੀ ਉਮਰ 18 ਸਾਲ ਤੋਂ ਵੱਧ ਤੇ 37 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ।ਵਿੱਦਿਅਕ ਯੋਗਤਾ- ਉਮੀਦਵਾਰਾਂ ਦੇ ਕੋਲ ਮਾਨਤਾ ਪ੍ਰਾਪਤ ਬੋਰਡ ਤੋਂ ਮੈਟ੍ਰੀਕੁਲੇਸ਼ਨ ਦੇ ਨਾਲ-ਨਾਲ ਇਲੈਕਟ੍ਰੀਸ਼ਨ/ਵਾਇਰਮੈਨ ਟ੍ਰੇਡ 'ਚ ਫੁੱਲ ਟਾਇਮ ਆਈਟੀਆਈ ਦੀ ਡਿਗਰੀ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਪੰਜਾਬੀ ਭਾਸ਼ਾ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ।ਚੋਣ ਪ੍ਰਕਿਰਿਆ- ਇਸ ਰੋਜ਼ਗਾਰ 'ਚ ਚੋਣ ਆਈਟੀਆਈ 'ਚ ਪ੍ਰਾਪਤ ਅੰਕਾਂ ਦੇ ਆਧਾਰ 'ਤੇ ਕੀਤੀ ਜਾਂਦੀ ਹੈ।
Education Loan Information:
Calculate Education Loan EMI