ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਬਰਕਰਾਰ ਹੈ। ਜਿੱਥੇ ਨਵੇਂ ਕੇਸਾਂ ਨੇ ਰਫ਼ਤਾਰ ਫੜ ਲਈ ਹੈ, ਉੱਥੇ ਹੀ ਮੌਤਾਂ ਦਾ ਅੰਕੜਾ ਵਧ ਗਿਆ ਹੈ। ਅੰਮ੍ਰਿਤਸਰ 'ਚ ਵੀਰਵਾਰ ਸਵੇਰੇ 60 ਸਾਲਾ ਮਹਿਲਾ ਦੀ ਮੌਤ ਹੋ ਗਈ।


ਇਸ ਔਰਤ ਦਾ ਗੁਰੂ ਨਾਨਕ ਦੇਵ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 12 ਹੋ ਗਈ ਹੈ ਤੇ ਸੂਬੇ 'ਚ ਇਹ ਅੰਕੜਾ 56 'ਤੇ ਪਹੁੰਚਿਆ ਹੈ।


ਪੰਜਾਬ 'ਚ ਹੁਣ ਤਕ ਕੁੱਲ 2920 ਕੋਰੋਨਾ ਪੌਜ਼ੇਟਿਵ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ 'ਚੋਂ 2232 ਲੋਕ ਠੀਕ ਹੋ ਚੁੱਕੇ ਹਨ। ਮੌਜੂਦਾ ਸਮੇਂ 630 ਐਕਟਿਵ ਮਰੀਜ਼ ਹਨ।