ਚੰਡੀਗੜ੍ਹ: ਪੰਜਾਬ ਦੇ ਕਿਸਾਨਾਂ ਲਈ ਵੱਡੀ ਖ਼ਬਰ ਕਿ ਝੋਨੇ ਦੇ ਸੀਜ਼ਨ ਦੌਰਾਨ ਖੇਤੀ ਸਪਲਾਈ ਚਾਰ ਘੰਟੇ ਤੋਂ ਅੱਠ ਘੰਟੇ ਕਰ ਦਿੱਤੀ ਗਈ ਹੈ। ਨਵਾਂ ਸ਼ੈਡਿਊਲ ਅੱਜ ਅੱਧੀ ਰਾਤ ਤੋਂ ਲਾਗੂ ਹੋ ਜਾਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕਰਦਿਆਂ ਕਿਹਾ ਕਿ ਝੋਨੇ ਦੀ ਲੁਆਈ ਲਈ ਖੇਤੀ ਸੈਕਟਰ ਲਈ ਅੱਠ ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ। ਉਨ੍ਹਾਂ ਨਹਿਰੀ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਦਾ ਵੀ ਭਰੋਸਾ ਦਿੱਤਾ।


ਮੁੱਖ ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਲੁਆਈ ਮੌਕੇ ਕੋਰੋਨਾ ਵਾਇਰਸ ਖ਼ਿਲਾਫ਼ ਸੁਰੱਖਿਆ ਨੇਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ। ਕੈਪਟਨ ਨੇ ਹਿਦਾਇਤ ਦਿੰਦਿਆਂ ਕਿਹਾ ਕਿ ਕਿਸਾਨ ਤੇ ਮਜ਼ਦੂਰ ਮਾਸਕ ਜ਼ਰੂਰ ਪਹਿਨਣ।


ਪੰਜਾਬ ਅੰਦਰ 10 ਜੂਨ ਤੋਂ ਆਰੰਭ ਹੋ ਰਹੇ ਸੀਜ਼ਨ ਲਈ ਪਾਵਰਕੌਮ ਨੇ ਦਿਨ-ਰਾਤ ਦੇ ਤਿੰਨ ਗਰੁੱਪਾਂ ਵਿੱਚ ਰੋਜ਼ਾਨਾ ਅੱਠ ਘੰਟੇ ਨਿਰਵਿਘਨ ਬਿਜਲੀ ਦੇਣ ਲਈ ਤਿਆਰੀ ਮੁਕੰਮਲ ਕਰ ਲਈ ਹੈ। ਬਿਜਲੀ ਪ੍ਰਬੰਧਾਂ ਨੂੰ ਲੈ ਕੇ ਅੱਜ ਮੁੱਖ ਦਫ਼ਤਰ ਵਿੱਚ ਹੋਈ ਅਹਿਮ ਬੈਠਕ ਦੌਰਾਨ ਪ੍ਰਾਈਵੇਟ ਸੈਕਟਰ ਦੇ ਰਾਜਪੁਰਾ ਥਰਮਲ ਪਲਾਂਟ ਨੂੰ ਪੂਰੀ ਸਮਰੱਥਾ ’ਤੇ ਚਲਾਉਣ ਦੀ ਹਰੀ ਝੰਡੀ ਦਿੱਤੀ ਗਈ ਹੈ।



ਇਹ ਵੀ ਪੜ੍ਹੋ: ਪ੍ਰਸ਼ਾਂਤ ਕਿਸ਼ੋਰ ਦੇ ਝਟਕੇ ਮਗਰੋਂ ਕੈਪਟਨ ਦੇ ਬਦਲੇ ਤੇਵਰ, ਹੁਣ ਖੁਦ ਹੀ ਸੰਭਾਲੀ ਕਮਾਨ, ਸਿੱਧੂ ਬਾਰੇ ਚਰਚਾ

ਸੋਨੂੰ ਸੂਦ ਸਿਆਸਤ 'ਚ ਰੱਖਣਗੇ ਕਦਮ! ਬੀਜੇਪੀ ਨਾਲ ਜੋੜੇ ਜਾ ਰਹੇ ਸਬੰਧ

ਚੀਨ ਤੋਂ ਨਹੀਂ ਸਗੋਂ ਇਨ੍ਹਾਂ ਦੇਸ਼ਾਂ 'ਚੋਂ ਆਇਆ ਕੋਰੋਨਾ ਵਾਇਰਸ, ਖੋਜ 'ਚ ਵੱਡਾ ਖੁਲਾਸਾ


ਕੁਵੈਤ 'ਚ ਫਸੇ ਪੰਜਾਬੀਆਂ ਦਾ ਬੁਰਾ ਹਾਲ, ਦਰਦਨਾਕ ਵੀਡੀਓ ਆਈ ਸਾਹਮਣੇ



ਝੋਨੇ ਦੇ ਸੀਜ਼ਨ 'ਚ ਪੰਜਾਬ 'ਚ ਇਸ ਵਾਰ 14 ਲੱਖ ਖੇਤੀ ਟਿਊਬਵੈੱਲ ਐਕਟਿਵ ਹੋਣਗੇ। ਮੌਜੂਦਾ ਸੀਜ਼ਨ ਦੌਰਾਨ ਪੰਜਾਬ 'ਚ 27 ਲੱਖ ਹੈਕਟੇਅਰ ਦੇ ਕਰੀਬ ਝੋਨਾ ਲਾਏ ਜਾਣ ਦੀ ਉਮੀਦ ਹੈ। ਪੰਜਾਬ 'ਚ ਝੋਨਾ ਸਉਣੀ ਦੀ ਮੁੱਖ ਫ਼ਸਲ ਹੈ ਤੇ ਇਸ ਫ਼ਸਲ ਦੀ ਬਿਜਾਈ ਜ਼ਿਆਦਾਤਰ ਟਿਊਬਵੈੱਲਾਂ 'ਤੇ ਹੀ ਆਧਾਰਤ ਹੈ। ਅਜਿਹੇ 'ਚ ਕਿਸਾਨਾਂ ਲਈ ਵਧਾਈ ਗਈ ਬਿਜਲੀ ਸਪਲਾਈ ਵੱਡੀ ਸੌਗਾਤ ਸਾਬਤ ਹੋਵੇਗੀ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ