Punjab School Education Board: ਵਿਦਿਆਰਥੀਆਂ ਲਈ ਪੰਜਾਬ ਬੋਰਡ ਵੱਲੋਂ ਇੱਕ ਅਹਿਮ ਫੈਸਲਾ ਸੁਣਾਇਆ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ 2024 ਤੋਂ ਪ੍ਰੀਖਿਆਰਥੀਆਂ ਨੂੰ ਜਾਰੀ ਕੀਤੇ ਜਾਂਦੇ ਸਰਟੀਫਿਕੇਟਾਂ ਦੀਆਂ ਡਿਜੀਟਲ ਕਾਪੀਆਂ ਦੇ ਨਾਲ-ਨਾਲ ਹਾਰਡ ਕਾਪੀਆਂ ਵੀ ਲਾਜ਼ਮੀ ਤੌਰ 'ਤੇ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਵਿਦਿਆਰਥੀਆਂ ਨੂੰ ਆਪਣੇ ਸਰਟੀਫਿਕੇਟਾਂ ਦੀ ਵਰਤੋਂ ਕਰਨ ਸਮੇਂ ਸੌਖ ਰਹੇ।



90 ਫ਼ੀਸਦੀ ਵਿਦਿਆਰਥੀਆਂ ਵੱਲੋਂ ਹਾਰਡ ਕਾਪੀ ਦੀ ਮੰਗ ਵੀ ਕੀਤੀ ਗਈ ਸੀ


ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਪਰਸਨ ਦੀ ਅਗਵਾਈ 'ਚ ਬੋਰਡ ਦੀ ਹੋਈ ਬੈਠਕ ਦੌਰਾਨ ਉਕਤ ਫੈਸਲਾ ਲੈਂਦਿਆਂ ਇਸ ਪੱਖ 'ਤੇ ਵੀ ਚਰਚਾ ਹੋਈ ਕਿ ਪਿਛਲੇ 2 ਸਾਲਾਂ ਦੌਰਾਨ ਵਿਦਿਆਰਥੀਆਂ ਨੂੰ ਡਿਜੀਟਲ ਸਰਟੀਫਿਕੇਟ ਜਾਰੀ ਕੀਤੇ ਜਾਣ ਦੇ ਬਾਵਜੂਦ ਲਗਭਗ 90 ਫ਼ੀਸਦੀ ਵਿਦਿਆਰਥੀਆਂ ਵੱਲੋਂ ਹਾਰਡ ਕਾਪੀ ਦੀ ਮੰਗ ਵੀ ਕੀਤੀ ਗਈ ਸੀ। ਇਸ ਤੋਂ ਇਲਾਵਾ ਕਈ ਵਿਦਿਆਰਥੀ ਹਰ ਰੋਜ਼ ਹਾਰਡ ਕਾਪੀ ਲਈ ਬੋਰਡ ਦੇ ਦਫ਼ਤਰ 'ਚ ਬਿਨੈ-ਪੱਤਰ ਦਿੰਦੇ ਰਹੇ ਹਨ।


ਹੋਰ ਪੜ੍ਹੋ : US F-35 Jet Missing: ਦੁਨੀਆ ਦਾ ਸਭ ਤੋਂ ਆਧੁਨਿਕ ਲੜਾਕੂ ਜਹਾਜ਼ F-35 ਲਾਪਤਾ, ਅਮਰੀਕੀ ਦੇ ਉੱਡੇ ਹੋਸ਼, ਹੁਣ ਇਸ ਗੱਲ ਦਾ ਖਤਰਾ


ਬੋਰਡ ਦੀਆਂ ਨਵੀਆਂ ਪਾਠ-ਪੁਸਤਕਾਂ, 21ਵੀਂ ਸਦੀ ਦੀ ਸੋਚ ਨੂੰ ਮੁੱਖ ਰੱਖ ਕੇ ਤਿਆਰ ਕੀਤੇ ਜਾਣ ਵੱਲ ਪਹਿਲਕਦਮੀ ਕਰਦਿਆਂ ਅਕਾਦਮਿਕ ਸਾਲ 2024-25 ਲਈ 5 ਨਵੇਂ ਪਾਠਕ੍ਰਮਾਂ ਨੂੰ ਪ੍ਰਵਾਨਗੀ ਦਿੱਤੀ ਗਈ, ਜਿਨ੍ਹਾਂ ਦੇ ਅਧਾਰ 'ਤੇ ਬਣਾਈਆਂ ਜਾਣ ਵਾਲੀਆਂ ਪਾਠ-ਪੁਸਤਕਾਂ ਵਿੱਚ ਅਰਥ ਸ਼ਾਸਤਰ-XII, ਰਾਜਨੀਤੀ ਸ਼ਾਸਤਰ-XII, ਕੰਪਿਊਟਰ ਐਪਲੀਕੇਸ਼ਨ-XII, ਮਾਡਰਨ ਆਫਿਸ ਪ੍ਰੈਕਟਿਸ-XI ਅਤੇ ਸਮਾਜਿਕ ਵਿਗਿਆਨ-X (ਭਾਗ-2) ਸ਼ਾਮਲ ਹਨ। ਬੋਰਡ ਨੇ ਵਿਦਿਆਰਥੀਆਂ, ਅਧਿਆਪਕਾਂ ਤੇ ਆਰਟ ਡਿਜ਼ਾਈਨਰਾਂ ਦੀ ਸ਼ਮੂਲੀਅਤ ਨਾਲ ਪਾਠ-ਪੁਸਤਕਾਂ ਦੇ ਸਰਵਰਕ ਤਿਆਰ ਕਰਨ ਦੇ ਕਾਰਜ 'ਤੇ ਵੀ ਮੋਹਰ ਲਗਾ ਦਿੱਤੀ ਹੈ। ਇਸ ਮੰਤਵ ਲਈ 30 ਸਤੰਬਰ 2023 ਤੱਕ ਸਬੰਧਤਾਂ ਵੱਲੋਂ ਆਨਲਾਈਨ ਕਵਰ ਡਿਜ਼ਾਈਨ ਆਪਣੇ ਪੂਰੇ ਵੇਰਵਿਆਂ ਸਮੇਤ ਬੋਰਡ ਨੂੰ ਭੇਜੇ ਜਾਣੇ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


 


Education Loan Information:

Calculate Education Loan EMI