ਚੰਡੀਗੜ੍ਹ: ਪੰਜਾਬ ’ਚ ਹੁਣ ਤੱਕ ਕੋਰੋਨਾਵਾਇਰਸ ਦੀ ਲਾਗ ਤੋਂ 14 ਸਾਲ ਤੱਕ ਦੇ ਉਮਰ ਵਰਗ ਨੂੰ ਸਭ ਤੋਂ ਸੁਰੱਖਿਅਤ ਪਾਇਆ ਗਿਆ ਹੈ। ਇਸ ਉਮਰ ਵਰਗ ਵਿੱਚ ਹਾਲੇ ਤੱਕ ਰਾਜ ਭਰ ਵਿੱਚ ਮੌਤ ਦਾ ਸਿਰਫ਼ ਇੱਕ ਮਾਮਲਾ ਸਾਹਮਣੇ ਆਇਆ ਹੈ। ਉਧਰ 50 ਸਾਲ ਤੋਂ ਵੱਧ ਉਮਰ ਵਾਲੇ ਪੀੜਤਾਂ ਦਾ ਅੰਕੜਾ 82.5 ਫ਼ੀਸਦੀ ਦਰਜ ਕੀਤਾ ਗਿਆ ਹੈ। ਇਨ੍ਹਾਂ ਅੰਕੜਿਆਂ ਤੋਂ ਬਾਅਦ ਪੰਜਾਬ ਸਿਹਤ ਵਿਭਾਗ ਵੱਲੋਂ 50 ਤੋਂ ਵੱਧ ਉਮਰ ਵਾਲਿਆਂ ਨੂੰ ਘਰ ਵਿੱਚ ਆਰਾਮ ਕਰਨ ਦੀ ਅਪੀਲ ਕੀਤੀ ਗਈ ਹੈ।
ਪਿੱਛੇ ਜਿਹੇ ਸਿਹਤ ਵਿਭਾਗ ਦੇ ਸਰਵੇਖਣ ’ਚ ਇਹ ਅੰਕੜੇ ਸਾਹਮਣੇ ਆਏ ਹਨ। ਵਿਭਾਗ ਨੇ ਇਹ ਪਤਾ ਲਾਇਆ ਸੀ ਕਿ ਕਿਸ ਉਮਰ ਵਰਗ ਦੇ ਲੋਕ ਛੂਤ ਕਾਰਨ ਮੌਤ ਦੇ ਸ਼ਿਕਾਰ ਹੋ ਰਹੇ ਹਨ। ਸਰਵੇਖਣ ਦੇ ਅੰਕੜੇ ਬਹੁਤ ਹੈਰਾਨਕੁਨ ਨਿੱਕਲੇ ਹਨ। ਸਰਵੇਖਣ ’ਚ ਸਾਹਮਣੇ ਆਇਆ ਹੈ ਕਿ 14 ਸਾਲ ਤੱਕ ਦੀ ਉਮਰ ਦੇ ਬੱਚੇ ਛੂਤ ਤੋਂ ਸਭ ਤੋਂ ਵੱਧ ਸੁਰੱਖਿਅਤ ਹਨ। ਮਾਪਿਆਂ ਦੀ ਦੇਖ-ਰੇਖ ਹੇਠ ਬੱਚੇ ਲਾਗ ਤੋਂ ਬਚੇ ਹੋਏ ਹਨ। ਇਸ ਕਾਰਨ ਹਾਲੇ ਤੱਕ ਇਸ ਉਮਰ ਵਰਗ ਵਿੱਚ ਸਿਰਫ਼ ਇੱਕ ਪੀੜਤ ਦੀ ਮੌਤ ਹੋਈ ਹੈ।
15 ਤੋਂ 50 ਸਾਲ ਉਮਰ ਵਰਗ ਵਿੱਚ 17.5 ਫ਼ੀਸਦੀ ਪੀੜਤਾਂ ਦੀਆਂ ਪੰਜਾਬ ਵਿੱਚ ਮੌਤਾਂ ਦਰਜ ਕੀਤੀਆਂ ਗਈਆਂ ਹਨ। ਸਭ ਤੋਂ ਅਸੁਰੱਖਿਅਤ 50 ਤੋਂ ਵੱਧ ਵਾਲਿਆਂ ਨੂੰ ਮੰਨਿਆ ਗਿਆ ਹੈ। ਇਸ ਉਮਰ ਵਰਗ ਵਿੱਚ 82.5 ਫ਼ੀ ਸਦੀ ਮੌਤਾਂ ਦਰਜ ਕੀਤੀਆਂ ਗਈਆਂ ਹਨ। ਸਿਹਤ ਵਿਭਾਗ ਵੱਲੋਂ ਇਸ ਉਮਰ ਵਰਗ ਦੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਤੇ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਨੂੰ ਮੰਨਣ ਦੀ ਸਲਾਹ ਦਿੱਤੀ ਹੈ।
ਬਣ ਰਹੀਆਂ ਵਿਸ਼ੇਸ਼ ਗਾਈਡਲਾਈਨਜ਼
ਸਰਵੇਖਣ ’ਚ ਸਾਹਮਣੇ ਆਏ ਅੰਕੜਿਆਂ ਤੋਂ ਬਾਅਦ ਪੰਜਾਬ ਦਾ ਸਿਹਤ ਵਿਭਾਗ ਹੁਣ 50 ਸਾਲ ਤੋਂ ਵੱਧ ਉਮਰ ਵਰਗ ਦੇ ਲੋਕਾਂ ਲਈ ਵਿਸ਼ੇਸ਼ ਗਾਈਡਲਾਈਨਜ਼ ਬਣਾ ਰਿਹਾ ਹੈ। ਵਿਭਾਗ ਇਸ ਲਈ ਸੀਨੀਅਰ ਸਿਹਤ ਮਾਹਿਰਾਂ ਦੀ ਸਲਾਹ ਲੈ ਰਿਹਾ ਹੈ। ਛੇਤੀ ਹੀ ਵਿਭਾਗ ਇਹ ਨਵੇਂ ਦਿਸ਼ਾ-ਨਿਰਦੇਸ਼ ਜੱਗ-ਜ਼ਾਹਿਰ ਕਰ ਦੇਵੇਗਾ।
ਇਹ ਵੀ ਪੜ੍ਹੋ: ਚੋਣ ਨਤੀਜਿਆਂ ਤੋਂ ਪਹਿਲਾਂ Kapil Sibal ਦਾ ਵੱਡਾ ਬਿਆਨ, ਕੋਈ ਵੀ ਜਿੱਤੇ, ਕੋਈ ਅਰਥ ਨਹੀਂ....
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904