ਬਟਾਲਾ 'ਚ ਚਾਰ ਮਹਿਲਾਵਾਂ ਕੋਰੋਨਾ ਪੌਜ਼ੇਟਿਵ, ਦੋ ਗਰਭਵਤੀ ਸ਼ਾਮਲ
ਏਬੀਪੀ ਸਾਂਝਾ | 21 May 2020 03:43 PM (IST)
ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ 'ਚ ਕੋਰੋਨਾਵਾਇਰਸ ਦੇ ਚਾਰ ਨਵੇਂ ਮਾਮਲੇ ਸਾਹਮਣੇ ਆਏ ਹਨ।
ਬਟਾਲਾ: ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ 'ਚ ਕੋਰੋਨਾਵਾਇਰਸ ਦੇ ਚਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਸਾਰੇ ਮਾਮਲਿਆਂ 'ਚ ਸੰਕਰਮਣ ਦਾ ਸ਼ਿਕਾਰ ਔਰਤਾਂ ਦੱਸੀਆਂ ਜਾ ਰਹੀਆਂ ਹਨ। ਸਿਵਲ ਹਸਪਤਾਲ ਬਟਾਲਾ ਦੇ ਐਸਐਓ ਸੰਜੀਵ ਭੱਲਾ ਨੇ ਦੱਸਿਆ ਕਿ ਇਨ੍ਹਾਂ ਮਹਿਲਾਵਾਂ ਵਿੱਚੋਂ ਦੋ ਮਹਿਲਾਂ ਦੀ ਡਿਲਵਰੀ ਹੋ ਚੁੱਕੀ ਹੈ ਜਦਕਿ ਦੋ ਹੋਰ ਗਰਭਵਤੀ ਹਨ। ਬਟਾਲਾ ਸਿਵਲ ਹਸਪਤਾਲ 'ਚ ਚਾਰਾਂ ਔਰਤਾਂ ਨੂੰ ਦਾਖਲ ਕੀਤਾ ਗਿਆ ਹੈ। ਭੱਲਾ ਨੇ ਦੱਸਿਆ ਕਿ ਹੁਣ ਇਨ੍ਹਾਂ ਔਰਤਾਂ ਦੇ ਸੰਪਰਕ 'ਚ ਆਏ ਸਾਰੇ ਲੋਕਾਂ ਦੇ ਸੈਂਪਲ ਲਾਏ ਜਾਣਗੇ। ਇਸ ਦੇ ਨਾਲ ਹੀ ਸਿਵਲ ਸਰਜਨ ਗੁਰਦਾਸਪੁਰ ਡਾ ਕ੍ਰਿਸ਼ਨ ਚੰਦ ਨੇ ਦੱਸਿਆ ਕਿ ਅੱਜ 4 ਔਰਤਾਂ ਦੇ ਕੋਰੋਨਾ ਪੌਜ਼ੇਟਿਵ ਟੈਸਟ ਕੀਤੇ ਜਾਣ ਤੋਂ ਬਾਅਦ ਹੁਣ ਜ਼ਿਲ੍ਹਾ ਗੁਰਦਾਸਪੁਰ 'ਚ ਕੁੱਲ ਸੱਤ ਕੋਰੋਨਾ ਪੌਜ਼ੇਟਿਵ ਮਰੀਜ਼ ਦਾਖਿਲ ਹੋਏ ਹਨ ਤੇ ਉਨ੍ਹਾਂ ਦਾ ਗੁਰਦਾਸਪੁਰ ਤੇ ਬਟਾਲਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਇਹ ਵੀ ਪੜ੍ਹੋ: ਅੰਫਾਨ ਤੂਫਾਨ ਨੇ ਮਚਾਈ ਤਬਾਹੀ, ਕਈ ਸੌ ਕਰੋੜ ਦਾ ਨੁਕਸਾਨ, 12 ਲੋਕਾਂ ਦੀ ਹੋ ਚੁੱਕੀ ਮੌਤ, ਵੇਖੋ ਵੀਡੀਓ ਪੰਜਾਬ ਦੀ ਕੋਰੋਨਾ 'ਤੇ ਜਿੱਤ! ਕੈਪਟਨ ਨੇ ਕੀਤਾ ਵੱਡਾ ਦਾਅਵਾ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ