Punjab Coronavirus: ਪੰਜਾਬ 'ਚ ਕੋਰੋਨਾ ਮਹਾਮਾਰੀ ਦੀ ਚੌਥੀ ਲਹਿਰ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਨੇ ਤਿਆਰੀ ਕਰ ਲਈ ਹੈ। ਸੂਬੇ 'ਚ ਵੈਂਟੀਲੇਟਰ ਤੇ ICU ਮਿਲਾ ਕੇ 6 ਹਜ਼ਾਰ ਬੈੱਡ ਦਾ ਇੰਤਜ਼ਾਮ ਕਰ ਲਿਆ ਗਿਆ ਹੈ। ਸੂਬੇ 'ਚ ਕੋਰੋਨਾ ਦੇ ਐਕਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 172 ਹੋ ਗਈ ਹੈ। ਇਨ੍ਹਾਂ 'ਚੋਂ 6 ਮਰੀਜ਼ ਆਕਸੀਜਨ ਸਪੋਰਟ 'ਤੇ ਹਨ।



ਬੀਤੇ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ CM ਭਗਵੰਤ ਮਾਨ ਤੋਂ ਕੋਰੋਨਾ ਨਾਲ ਨਜਿੱਠਣ ਲਈ ਤਿਆਰੀਆਂ ਦਾ ਫੀਡਬੈਕ ਲਿਆ। ਪੰਜਾਬ 'ਚ ਬੁੱਧਵਾਰ ਨੂੰ ਸ਼ੱਕੀ ਕੋਵਿਡ ਮਰੀਜ਼ਾਂ ਦੇ 10,570 ਸੈਂਪਲ ਲਏ ਗਏ ਜਿਨ੍ਹਾਂ 'ਚੋਂ 10,270 ਦੀ ਟੈਸਟਿੰਗ ਕੀਤੀ ਗਈ।

ਪੰਜਾਬ 'ਚ ਪਿਛਲੇ 24 ਘੰਟਿਆਂ ਦੌਰਾਨ 37 ਮਰੀਜ਼ ਮਿਲੇ। ਇਸ ਦੌਰਾਨ ਪੌਜ਼ੀਟਿਵਿਟੀ ਰੇਟ 0.36% ਰਿਹਾ। ਮੋਹਾਲੀ 'ਚ ਮਰੀਜ਼ਾਂ ਦੀ ਗਿਣਤੀ ਤੇਜ਼ ਹੋ ਗਈ ਹੈ। ਬੁੱਧਵਾਰ ਨੂੰ ਇੱਥੇ 2.73% ਪੌਜੀਟਿਵਿਟੀ ਰੇਟ ਨਾਲ 9 ਮਰੀਜ਼ ਮਿਲੇ। ਮੰਗਲਵਾਰ ਨੂੰ ਇੱਥੇ 12 ਮਰੀਜ਼ ਮਿਲੇ ਸੀ। ਇਸ ਤੋਂ ਇਲਾਵਾ ਹੁਸ਼ਿਆਰਪੁਰ 'ਚ 5, ਜਲੰਧਰ-ਐਸਬੀਐਸ ਨਗਰ 'ਚ 3-3, ਅੰਮ੍ਰਿਤਸਰ, ਫਾਜ਼ਿਲਕਾ, ਫਹਿਤਗੜ੍ਹ ਸਾਹਿਬ ਤੇ ਲੁਧਿਆਣਾ 'ਚ 2-2 ਮਰੀਜ਼, ਬਠਿੰਡਾ, ਫਰੀਦਕੋਰਟ, ਕਪੂਰਥਲਾ ਤੇ ਰੋਪੜ 'ਚ 1-1 ਮਰੀਜ਼ ਮਿਲਿਆ ਹੈ।

ਪੰਜਾਬ 'ਚ ਅਪ੍ਰੈਲ ਮਹੀਨੇ ਦੇ 27 ਦਿਨਾਂ 'ਚ ਕੋਰੋਨਾ ਦੇ 420 ਪੌਜ਼ੀਟਿਵ ਮਰੀਜ਼ ਮਿਲ ਚੁੱਕੇ ਹਨ। ਇਨ੍ਹਾਂ 'ਚੋਂ 172 ਹਾਲੇ ਪੌਜ਼ੀਟਿਵ ਹਨ। 4 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਦੂਜੇ ਪਾਸੇ 342 ਮਰੀਜ਼ ਠੀਕ ਹੋ ਕੇ ਡਿਸਚਾਰਜ ਕੀਤੇ ਜਾ ਚੁੱਕੇ ਹਨ। ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਮੁਤਾਬਕ ਪੰਜਾਬ 'ਚ ਕੋਰੋਨਾ ਦੇ ਹਾਲਤ ਕਾਬੂ 'ਚ ਹਨ। ਇਸ ਮਾਸਕ ਪਾਉਣ   ਦੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਹਾਲਾਂਕਿ ਹਾਲੇ ਮਾਸਕ ਨਾ ਪਾਉਣ 'ਤੇ ਜੁਰਮਾਨਾ ਨਹੀਂ ਵਸੂਲਿਆ ਜਾਵੇਗਾ।


Sukhdev Singh Dhindsa: ਬਾਦਲ ਪਰਿਵਾਰ ਪੰਥ ਤੇ ਪੰਜਾਬ ਦੀ ਭਲਾਈ ਲਈ ਸਿਆਸਤ ਤੋਂ ਲਾਂਭੇ ਹੋ ਜਾਏ: ਢੀਂਡਸਾ ਨੇ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਕੀਤੀ ਅਪੀਲ