ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਵਾਇਰਸ ਦੀ ਲਹਿਰ ਨੇ ਕਈ ਸੂਬਿਆਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਕੋਰੋਨਾ ਇਫੈਕਸ਼ਨ ਰੋਕਣ ਲਈ ਵੱਖ-ਵੱਖ ਸੂਬਿਆਂ 'ਚ ਪਾਬੰਦੀਆਂ ਲਾਈਆਂ ਗਈਆਂ ਹਨ। ਇਸ ਲੜੀ 'ਚ ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲਾਈਆਂ ਗਈਆਂ ਪਾਬੰਦੀਆਂ 31 ਮਈ ਤਕ ਵਧਾ ਦਿੱਤੀਆਂ ਹਨ।


ਪੰਜਾਬ 'ਚ ਕੋਰੋਨਾ ਪੌਜ਼ਿਟੀਵਿਟੀ ਦਰ ਵਧਣ ਦੇ ਨਾਲ ਹੀ ਸੂਬਾ ਸਰਕਾਰ ਨੇ ਕਿਹਾ ਕਿ ਸੂਬੇ 'ਚ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲਾਈਆਂ ਪਾਬੰਦੀਆਂ ਨੂੰ 31 ਮਈ ਤਕ ਵਧਾਏ ਜਾਣ ਦੇ ਹੁਕਮ ਦਿੱਤੇ ਗਏ ਹਨ। ਇਸ ਦੇ ਨਾਲ ਹੀ ਇਨ੍ਹਾਂ ਨੂੰ ਸਖਤੀ ਨਾਲ ਲਾਗੂ ਕਰਨ ਲਈ ਵੀ ਕਿਹਾ ਹੈ।


ਉੱਥੇ ਹੀ ਪੰਜਾਬ 'ਚ ਗੈਰ-ਜ਼ਰੂਰੀ ਸਮਾਨ ਵੇਚਣ ਵਾਲੀਆਂ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ। ਦਵਾਈਆਂ, ਦੁੱਧ, ਬ੍ਰੈੱਡ, ਸਬਜ਼ੀਆਂ, ਫਲ, ਡੇਅਰੀ ਤੇ ਪੋਲਟਰੀ ਉਤਪਾਦਾਂ ਜਿਵੇਂ ਅੰਡੇ, ਮਾਸ, ਮੋਬਾਇਲ ਦੀ ਮੁਰੰਮਤ ਜਿਹੀਆਂ ਜ਼ਰੂਰੀ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਹੋਵੇਗੀ। ਵਿਆਹ ਤੇ ਅੰਤਿਮ ਸਸਕਾਰ 'ਚ 10 ਤੋਂ ਵੱਧ ਲੋਕ ਸ਼ਾਮਲ ਨਹੀਂ ਹੋਣਗੇ।


ਸੂਬੇ 'ਚ ਕਿੰਨੇ ਕੇਸ


ਇਸ ਤੋਂ ਪਹਿਲਾਂ ਸ਼ਨੀਵਾਰ ਪੰਜਾਬ 'ਚ ਕੋਰੋਨਾ ਵਾਇਰਸ ਕਾਰਨ 217 ਲੋਕਾਂ ਦੀ ਮੌਤ ਹੋ ਗਈ ਸੀ। ਉੱਥੇ ਹੀ 6,867 ਨਵੇਂ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਸੀ। ਸੂਬੇ 'ਚ ਹੁਣ ਤਕ ਕਰੀਬ ਪੰਜ ਲੱਖ ਲੋਕ ਕੋਰੋਨਾ ਵਾਇਰਸ ਨਾਲ ਇਨਫੈਕਟਡ ਹੋ ਚੁੱਕੇ ਹਨ। ਉੱਥੇ ਹੀ ਕਰੀਬ 1,17,00 ਲੋਕਾਂ ਦੀ ਹੁਣ ਤਕ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ।


ਇਹ ਵੀ ਪੜ੍ਹੋIsrael Airstrike: ਇਜ਼ਰਾਈਲ ਨੇ ਗਾਜ਼ਾ ਵਿੱਚ ਅੰਤਰਰਾਸ਼ਟਰੀ ਮੀਡੀਆ ਸੰਗਠਨਾਂ ਦੇ ਦਫਤਰ ਦੀ ਬਿਲਡਿੰਗ ਨੂੰ ਬਣਾਇਆ ਨਿਸ਼ਾਨਾ: ਏਐਫਪੀ


 


ਇਹ ਵੀ ਪੜ੍ਹੋ: Himachal Corona Curfew: ਹਿਮਾਚਲ ਵਿੱਚ 26 ਮਈ ਤੱਕ ਵਧਿਆ ਕੋਰੋਨਾ ਕਰਫਿਊ, ਦੁਕਾਨਾਂ ਦੋ ਦਿਨਾਂ ਲਈ ਤਿੰਨ ਘੰਟੇ ਹੀ ਖੁੱਲ੍ਹਣਗੀਆਂ


 


ਇਹ ਵੀ ਪੜ੍ਹੋ: ਪ੍ਰਸ਼ਾਂਤ ਕਿਸ਼ੋਰ ਦੇ ਨਾਂ 'ਤੇ ਠੱਗੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰ ਆਏ ਪੁਲਿਸ ਦੇ ਅੜੀਕੇ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


https://play.google.com/store/apps/details?id=com.winit.starnews.hin


 


https://apps.apple.com/in/app/abp-live-news/id811114904