ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਵਾਇਰਸ ਦੀ ਸਥਿਤੀ ਲਗਾਤਾਰ ਵਿਗੜਨ ਕਾਰਨ ਸੂਬਾ ਸਰਕਾਰ ਅਨਲੌਕ ਦੇ ਮੌਜੂਦਾ ਦੌਰ 'ਚ ਕਿਸੇ ਤਰ੍ਹਾਂ ਦੀ ਰੋਕ ਬੇਸ਼ੱਕ ਨਹੀਂ ਲਾ ਰਹੀ ਪਰ ਕੋਰੋਨਾ ਦੇ ਬਚਾਅ ਲਈ ਸਖ਼ਤੀ ਲਾਗੂ ਕਰਨ ਦੀ ਨਵੀਂ ਯੋਜਨਾ ਬਣਾਈ ਜਾ ਰਹੀ ਹੈ। ਇਸ ਤਹਿਤ ਜਨਤਕ ਸਥਾਨਾਂ 'ਤੇ ਮਾਸਕ ਪਹਿਣਨ ਦੀ ਲੋੜ ਤੇ ਸੋਸ਼ਲ ਡਿਸਟੈਂਸਿੰਗ ਸਖ਼ਤੀ ਨਾਲ ਲਾਗੂ ਕਰਨ ਦਾ ਫੈਸਲਾ ਕੀਤਾ ਹੈ।


ਜਾਣਕਾਰੀ ਮੁਤਾਬਕ ਸਰਕਾਰ ਨੇ ਸੂਬਾ ਪੁਲਿਸ ਲਈ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਇਸ ਤਹਿਤ ਜਨਤਕ ਸਥਾਨਾਂ 'ਤੇ ਬਿਨਾਂ ਮਾਸਕ ਘੁੰਮਣ ਵਾਲਿਆਂ 'ਤੇ ਪੂਰੀ ਸਖ਼ਤਾਈ ਵਰਤਣ ਲਈ ਕਿਹਾ ਗਿਆ ਹੈ। ਅਜਿਹੇ ਲੋਕਾਂ ਦੇ ਚਲਾਨ ਕੱਟੇ ਜਾਣਗੇ। ਇਸ ਤੋਂ ਇਲਾਵਾ ਹੋਮ ਕੁਆਰੰਟੀਨ ਕੀਤੇ ਲੋਕਾਂ ਦੇ ਬਾਹਰ ਘੁੰਮਣ 'ਤੇ ਪਾਬੰਦੀ ਲਾਈ ਗਈ ਹੈ।


ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਤੇ ਹੁਸ਼ਿਆਰਪੁਰ 'ਚ ਰੈੱਡ ਅਲਰਟ, ਬਾਕੀ ਜ਼ਿਲ੍ਹਿਆਂ 'ਚ ਸੰਤਰੀ


ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀਆਂ ਨੂੰ 10 ਲੱਖ ਮਾਸਕ ਭੇਜੇ ਗਏ ਜੋ ਹਰ ਦਿਨ ਧੋ ਕੇ ਇਸਤੇਮਾਲ ਕੀਤੇ ਜਾ ਸਕਦੇ ਹਨ। ਸਰਕਾਰ ਨੇ ਇਹ ਮਾਸਕ ਗਰੀਬ ਲੋਕਾਂ 'ਚ ਵੰਡਣ ਲਈ ਦਿੱਤੇ ਹਨ। ਸੜਕ 'ਤੇ ਮਾਸਕ ਨਾ ਪਹਿਣ ਕੇ ਜਾ ਰਹੇ ਲੋਕਾਂ ਨੂੰ ਜਿੱਥੇ 500 ਰੁਪਏ ਜ਼ੁਰਮਾਨਾ ਲਾਇਆ ਜਾ ਰਿਹਾ ਹੈ, ਉੱਥੇ ਹੀ ਮਾਸਕ ਵੀ ਦਿੱਤੇ ਜਾ ਰਹੇ ਹਨ।


ਪੰਜਾਬ 'ਚ ਕੋਰੋਨਾ ਵਾਇਰਸ ਰੋਕਣ ਲਈ ਸਖ਼ਤੀ ਤਹਿਤ ਹੁਣ ਪੰਜਾਬ 'ਚ ਕਿਸੇ ਵੀ ਰਾਹ ਤੋਂ ਦਾਖ਼ਲ ਹੋਣ ਵਾਲੇ ਲੋਕਾਂ ਦੀ ਮੈਡੀਕਲ ਜਾਂਚ ਕਰਨ ਦੇ ਫੈਸਲੇ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ।


ਕੋਰੋਨਾ ਨੇ ਕੀਤੀ ਜ਼ਿੰਦਗੀ ਬੇਹਾਲ, ਦੁਨੀਆਂ ਭਰ 'ਚ ਡੇਢ ਕਰੋੜ ਦੇ ਨੇੜੇ ਪਹੁੰਚਿਆਂ ਮਰੀਜ਼ਾਂ ਦਾ ਅੰਕੜਾ


ਕੋਰੋਨਾ ਪੀੜਤ ਨੇ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ