ਚੰਡੀਗੜ੍ਹ: ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਅੱਜ ਤੋਂ ਗੈਰ ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ 15 ਮਈ ਤੱਕ ਬੰਦ ਰਹਿਣਗੀਆਂ। ਇਸ ਦੇ ਬਾਵਜੂਦ ਪੰਜਾਬ ਤੋਂ ਮਿਲੀਆਂ ਰਿਪੋਰਟਾਂ ਮੁਤਾਬਕ ਕਈ ਥਾਵਾਂ ਉੱਪਰ ਸਾਰੀਆਂ ਦੁਕਾਨਾਂ ਖੁੱਲ੍ਹੀਆਂ ਦਿਖਾਈ ਦਿੱਤੀਆਂ। ਇਸ ਬਾਰੇ ਜਦੋਂ ਪੜਚੋਲ ਕੀਤੀ ਤਾਂ ਪਤਾ ਲੱਗਾ ਕਿ ਸਰਕਾਰੀ ਹੁਕਮ ਵਿੱਚ ਸਪਸ਼ਟ ਨਹੀਂ ਹੋਇਆ ਕਿ ਦੁਕਾਨਾਂ ਹਫਤਾਵਾਰੀ ਲੌਕਡਾਊਨ ਦੌਰਾਨ ਬੰਦ ਰਹਿਣਗੀਆਂ ਜਾਂ ਪੂਰਾ ਹਫਤਾ।
ਦੱਸ ਦਈਏ ਕਿ ਪੰਜਾਬ ਸਰਕਾਰ ਨੇ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਗ਼ੈਰ-ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ 15 ਮਈ ਤੱਕ ਬੰਦ ਰਨ ਦਾ ਐਲਾਨ ਕੀਤਾ ਹੈ। ਪੂਰੇ ਸੂਬੇ ਵਿੱਚ ਸਿਰਫ ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਖੁੱਲ੍ਹਣਗੀਆਂ। ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਵਿੱਚ ਦਵਾਈ ਵਾਲੀਆਂ ਦੁਕਾਨਾਂ, ਜ਼ਰੂਰੀ ਵਸਤਾਂ ਜਿਵੇਂ ਦੁੱਧ, ਬਰੈੱਡ, ਸਬਜ਼ੀਆਂ, ਫਲ, ਡੇਅਰੀ, ਆਂਡਾ, ਮੀਟ ਆਦਿ ਦੀ ਸਪਲਾਈ ਤੇ ਮੋਬਾਈਲ ਰਿਪੇਅਰ ਵਾਲੀਆਂ ਦੁਕਾਨਾਂ ਸ਼ਾਮਲ ਹਨ।
ਇਸ ਦੇ ਬਾਵਜੂਦ ਅੱਜ ਬਹੁਤੀਆਂ ਥਾਵਾਂ ਉੱਪਰ ਸਾਰੀਆਂ ਦੁਕਾਨਾਂ ਖੁੱਲ੍ਹੀਆਂ ਨਜ਼ਰ ਆਈਆਂ। ਸ਼ਨੀਵਾਰ ਤੇ ਐਤਵਾਰ ਦੇ ਲੌਕਡਾਉਨ ਮਗਰੋਂ ਅੱਜ ਦੁਕਾਨਦਾਰਾਂ ਨੇ ਆਪਣੇ ਕਾਰੋਬਾਰ ਸ਼ੁਰੂ ਕੀਤੇ ਤਾਂ ਚਰਚਾ ਛਿੜ ਗਈ ਕਿ ਦੁਕਾਨਾਂ ਬੰਦ ਰੱਖਣ ਦੇ ਹੁਕਮ ਹਨ। ਇਸ ਮਗਰੋਂ ਕਈ ਥਾਵਾਂ 'ਤੇ ਦੁਕਾਨਾਂ ਬੰਦ ਵੀ ਹੋ ਗਈਆਂ। ਕਈ ਥਾਵਾਂ ਉੱਪਰ ਪੁਲਿਸ ਨੇ ਦੁਕਾਨਾਂ ਬੰਦ ਕਰਵਾਈਆਂ।
ਇਸ ਬਾਰੇ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਕੋਰੋਨਾ ਨੂੰ ਲੈ ਕੇ ਹਦਾਇਤਾਂ ਦੀ ਗ਼ਾਜ਼ ਸਿਰਫ ਦੁਕਨਾਦਾਰਾਂ ਤੇ ਕਾਰੋਬਾਰੀਆਂ ਉੱਤੇ ਹੀ ਡਿੱਗਦੀ ਹੈ। ਪੁਲਿਸ ਪ੍ਰਸ਼ਾਸਨ ਵੀ ਕੇਵਲ ਇਨ੍ਹਾਂ ਨੂੰ ਹੀ ਚਲਾਨ ਕੱਟਣ ਦੀ ਧੌਂਸ ਦਿੰਦਾ ਹੈ ਤੇ ਚਲਾਨ ਕੱਟ ਵੀ ਦਿੰਦਾ ਹੈ। ਦੁਕਾਨਦਾਰ ਨੇ ਆਪਣੇ ਕਈ ਖਰਚੇ ਕਾਰੋਬਾਰ ਤੋਂ ਹੀ ਕਰਨੇ ਹੁੰਦੇ ਹਨ, ਦੁਕਾਨਦਾਰ ਖਰਚੇ ਕਿੱਥੋਂ ਕਰੇਗਾ।
ਇਹ ਵੀ ਪੜ੍ਹੋ: WB Election result: ਬੀਜੇਪੀ ਨਾਲ ਬੁਰੀ ਹੋਈ! ਪੱਛਮੀ ਬੰਗਾਲ ਦੇ ਦਲ ਬਦਲੂ ਵੀ ਨਹੀਂ ਲਾ ਸਕੇ ਬੇੜਾ ਪਾਰ
ਇਹ ਵੀ ਪੜ੍ਹੋ: ਕੈਪਟਨ ਖਿਲਾਫ ਖੁੱਲ੍ਹੀ ਬਗਾਵਤ! ਚੋਣਾਂ ਤੋਂ ਪਹਿਲਾਂ ਹੋਏਗਾ ਕਾਂਗਰਸ 'ਚ ਧਮਾਕਾ
ਇਹ ਵੀ ਪੜ੍ਹੋ: ਮਹਿੰਦਰਾ ਦੇ ਸ਼ੋਅਰੂਮ 'ਚ ਲੱਗੀ ਭਿਆਨਕ ਅੱਗ, ਗੱਡੀਆਂ ਸੜ੍ਹ ਕੇ ਸੁਆਹ