ਚੰਡੀਗੜ੍ਹ: ਪੰਜਾਬ ਸਰਕਾਰ (Punjab Government) ਨੇ ਥਾਣਿਆਂ ਵਿੱਚ ਬਣੇ ਸਾਂਝ ਕੇਂਦਰਾਂ ਵਿੱਚ ਉਪਲਬਧ 44 ਸੇਵਾਵਾਂ ਵਿੱਚੋਂ 15 ਦੀਆਂ ਫੀਸਾਂ 'ਚ ਵਾਧਾ ਕੀਤਾ ਹੈ। ਜੀ ਹਾਂ, ਹੁਣ ਪਾਸਪੋਰਟ ਜਾਂ ਪਾਸਪੋਰਟ (Passport Service Fee) ਨਾਲ ਜੁੜੀਆਂ ਹੋਰ ਸੇਵਾਵਾਂ ਲਈ, ਤੁਹਾਨੂੰ ਸਾਂਝ ਕੇਂਦਰ (Saanjh kendra) ਵਿੱਚ ਰਿਪੋਰਟ ਦਾਖਲ ਕਰਨ ਲਈ 100 ਰੁਪਏ ਦੀ ਥਾਂ 200 ਰੁਪਏ ਦੀ ਫੀਸ ਦੇਣੀ ਪਵੇਗੀ। ਉਧਰ, ਜੇ ਵਿਦੇਸ਼ਾਂ ਤੋਂ ਭਾਰਤ ਆਉਣ 'ਤੇ ਤੁਹਾਡਾ ਪਾਸਪੋਰਟ ਗੁੰਮ ਹੋ ਜਾਂਦਾ ਹੈ ਤਾਂ ਤੁਹਾਨੂੰ ਇਸ ਦੀ ਸ਼ਿਕਾਇਤ ਦੀ ਫੀਸ 500 ਦੀ ਬਜਾਏ 1000 ਅਦਾ ਕਰਨੀ ਪਏਗੀ।
ਇਸੇ ਤਰ੍ਹਾਂ ਸਥਾਨਕ ਖੇਤਰ ਦੇ ਕਿਰਾਏਦਾਰ ਜਾਂ ਕਿਸੇ ਹੋਰ ਸੂਬੇ ਜਾਂ ਜ਼ਿਲ੍ਹੇ ਦੇ ਕਿਰਾਏਦਾਰ ਦੀ ਤਸਦੀਕ ਕਰਨ ਲਈ 50 ਰੁਪਏ ਫੀਸ ਸੀ ਜਿਸ ਨੂੰ ਵਧਾ ਕੇ 200 ਰੁਪਏ ਕਰ ਦਿੱਤਾ ਗਿਆ ਹੈ। ਪੰਜਾਬ ਦੀ ਰਿਹਾਇਸ਼ੀ ਸਰਵਿਸ ਵੈਰੀਫਿਕੇਸ਼ਨ ਦੀ ਫੀਸ 50 ਰੁਪਏ ਸੀ, ਹੁਣ ਇਸ ਲਈ 100 ਰੁਪਏ ਦੇਣੇ ਪੈਣਗੇ।
ਲੱਖਾਂ ਕਿਸਾਨਾਂ ਵੱਲੋਂ ਦਿੱਲੀ ਵੱਲ ਕੂਚ, ਹਰਿਆਣਾ ਦੀਆਂ ਹੱਦਾਂ ਸੀਲ, ਟਕਰਾਅ ਦਾ ਖ਼ਤਰਾ
ਦੱਸ ਦਈਏ ਐਫਆਈਆਰ ਦੀ ਕਾਪੀ ਪ੍ਰਤੀ ਪੰਨਾ 5 ਰੁਪਏ ਸੀ ਜਿਸ ਨੂੰ ਹੁਣ ਫਰੀ ਕਰ ਦਿੱਤਾ ਗਿਆ ਹੈ। ਉਧਰ ਅਣਪਛਾਤੇ ਵਿਅਕਤੀ ਦੀ ਵੈਰੀਫਿਕੇਸ਼ਨ ਲਈ 50 ਰੁਪਏ ਫੀਸ ਸੀ, ਇਸ ਨੂੰ ਵੀ ਫੀਸ ਮੁਕਤ ਕਰ ਦਿੱਤਾ ਗਿਆ ਹੈ।
Breaking : ਤਾਮਿਲਨਾਡੂ-ਪੁਡੂਚੇਰੀ ਦੇ ਤੱਟ ਨਾਲ ਟਕਰਾਏਗਾ ਨਿਵਾਰ ਤੂਫਾਨ, ਅਲਰਟ ਜਾਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਪੰਜਾਬ ਸਰਕਾਰ ਨੇ ਚੁੱਪ-ਚੁਪੀਤੇ ਜਨਤਾ 'ਤੇ ਪਾਇਆ ਨਵਾਂ ਬੋਝ, ਪਾਸਪੋਰਟ ਸੇਵਾਵਾਂ ਲਈ ਕੀਤੀ ਦੁੱਗਣੀ ਫੀਸ
ਏਬੀਪੀ ਸਾਂਝਾ
Updated at:
25 Nov 2020 11:43 AM (IST)
ਸਥਾਨਕ ਖੇਤਰ ਦੇ ਕਿਰਾਏਦਾਰ ਜਾਂ ਕਿਸੇ ਹੋਰ ਸੂਬੇ ਜਾਂ ਜ਼ਿਲ੍ਹੇ ਦੇ ਕਿਰਾਏਦਾਰ ਦੀ ਤਸਦੀਕ ਕਰਨ ਲਈ 50 ਰੁਪਏ ਫੀਸ ਸੀ ਜਿਸ ਨੂੰ ਵਧਾ ਕੇ 200 ਰੁਪਏ ਕਰ ਦਿੱਤਾ ਗਿਆ ਹੈ। ਪੰਜਾਬ ਦੀ ਰਿਹਾਇਸ਼ੀ ਸਰਵਿਸ ਵੈਰੀਫਿਕੇਸ਼ਨ ਦੀ ਫੀਸ 50 ਰੁਪਏ ਸੀ, ਹੁਣ ਇਸ ਲਈ 100 ਰੁਪਏ ਦੇਣੇ ਪੈਣਗੇ।
- - - - - - - - - Advertisement - - - - - - - - -