ਅਸ਼ਰਫ ਢੁੱਡੀ
ਚੰਡੀਗੜ੍ਹ: ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ (Punjab Health Minister Balbir Singh Sidhu) ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ (Sukhbir Singh Badal) ਨੂੰ ਜਵਾਬ ਦਿੱਤਾ ਹੈ। ਸਿਹਤ ਮੰਤਰੀ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਐਸਜੀਪੀਸੀ ਨੂੰ ਵੈਕਸੀਨ (Vaccine to SGPC) ਮਿਲਣ ਦੀ ਗੱਲ ਕਰ ਰਹੇ ਹਨ। ਸੁਖਬੀਰ ਦੀਆਂ ਗੱਲਾਂ ਦੀ ਤੁਲਨਾ ਪੰਜਾਬ ਸਰਕਾਰ (Punjab Government) ਨਾਲ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹ ਤਾਂ ਕੁਝ ਵੀ ਕਹਿ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਵੈਕਸੀਨ ਦੀ ਗੱਲ ਕਰਦਾ ਹੈ ਪਰ 'ਆਪ' ਖੁਦ ਉਸ ਨੇ 62 ਹਜ਼ਾਰ ਵਾਲਾ ਕੋਰੋਨਾ ਵੈਕਸੀਨ ਦਾ ਟੀਕਾ ਲਵਾਇਆ ਹੈ, ਜੋ ਡੋਨਾਲਡ ਟਰੰਪ ਵਾਲਾ ਹੈ। ਇਸੇ ਲਈ ਸੁਖਬੀਰ ਬਾਦਲ 3 ਦਿਨ ਵਿੱਚ ਕੋਰੋਨਾ ਨੈਗੇਟਿਵ ਹੋ ਕੇ ਹਸਪਤਾਲ ਤੋਂ ਵਾਪਸ ਆ ਗਿਆ ਸੀ।
ਸਿਹਤ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਵਿੱਚ ਕੋਰੋਨਾ ਦੇ ਪੌਜੇਟਿਵ ਮਾਮਲਿਆਂ ਵਿੱਚ ਕਮੀ ਆ ਰਹੀ ਹੈ। ਪੰਜਾਬ ਵਿੱਚ ਵੈਕਸੀਨ ਦੀ ਕਮੀ ਹੈ, ਜਿੰਨੀ ਸਾਡੀ ਮੰਗ ਹੈ, ਓਨੀ ਸਪਲਾਈ ਸਾਨੂੰ ਮਿਲ ਨਹੀਂ ਰਹੀ। ਹੁਣ ਤੱਕ ਪੰਜਾਬ ਵਿਚ 46 ਲੱਖ ਲੋਕਾਂ ਨੂੰ ਵੈਕਸੀਨ ਲੱਗ ਚੁੱਕੀ ਹੈ। ਪੰਜਾਬ ਵਿੱਚ ਵੈਕਸੀਨ ਵੇਸਟ ਹੋਣ ਦੇ ਇਲਜ਼ਾਮਾਂ ਬਾਰੇ ਸਿਹਤ ਮੰਤਰੀ ਨੇ ਕਿਹਾ ਹੈ ਕਿ ਵੈਕਸੀਨ ਦੀ ਕੋਈ ਵੈਸਟੇਜ ਨਹੀਂ ਹੋ ਰਹੀ।
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਅੱਜ ਚੰਡੀਗੜ੍ਹ ਵਿੱਚ ਕੋਰੋਨਾ ਮਾਹਾਮਾਰੀ ਲਈ ਅੰਕੁਰ ਨਰੁਲਾ ਇੰਡਸਟਰੀ ਵੱਲੋਂ ਦਿੱਤੇ ਸਾਮਾਨ ਮਾਸਕ, ਆਕਸੀ ਮੀਟਰ, ਸੈਨੇਟਾਈਜਰ ਆਦਿ ਦੀ ਵੰਡ ਕੀਤੀ ਗਈ। ਸਿਹਤ ਮੰਤਰੀ ਨੇ ਕਿਹਾ ਕਿ ਅਸਲ ਇਨਸਾਨੀਅਤ ਦੀ ਸੇਵਾ ਇਹ ਹੈ। ਔਖੇ ਸਮੇਂ ਵਿੱਚ ਸਰਕਾਰ ਮੋਢੇ ਨਾਲ ਮੋਢਾ ਜੋੜ ਕੇ ਜੋ ਮਦਦ ਕਰ ਰਹੇ ਹਨ।
ਇਹ ਵੀ ਪੜ੍ਹੋ: Farmers Protest: ਮੋਦੀ ਤੋਂ ਬਾਅਦ ਹੁਣ ਕਿਸਾਨਾਂ ਦੇ ਨਿਸ਼ਾਨੇ 'ਤੇ ਕੈਪਟਨ, ਭਲਕੇ ਪਟਿਆਲਾ ਵੱਲ ਕੂਚ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin