ਫਾਜ਼ਿਲਕਾ : ਮੌਨਸੂਨ ਦੀ ਬਰਸਾਤ ਨੇ ਜਿੱਥੇ ਰਾਹਤ ਦਿੱਤੀ ਹੈ ਉੱਥੇ ਹੀ ਕਈ ਥਾਈਂ ਇਹ ਆਫਤ ਬਣ ਗਈ ਹੈ। ਅਬੋਹਰ ਵਿੱਚ ਦੋ ਦਿਨ ਹੋਈ ਬਰਸਾਤ ਕਾਰਨ ਮਲੂਕਪੁਰਾ ਮਾਈਨਰ ਵਿੱਚ 70 ਫੁਟ ਦਾ ਪਾੜ ਪੈ ਗਿਆ ਜਿਸ ਕਰਕੇ ਵੱਡੀ ਮਾਤਰਾ ਵਿਚ ਫਸਲਾਂ 'ਚ ਪਾਣੀ ਫੈਲ ਗਿਆ। 


ਬੀਤੇ ਦੋ ਦਿਨਾਂ ਤੋਂ ਪੈ ਰਹੀ ਅਬੋਹਰ ਇਲਾਕੇ ਵਿੱਚ ਬਰਸਾਤ ਦੇ ਨਾਲ ਜਿੱਥੇ ਸ਼ਹਿਰ ਦੇ ਵਿੱਚ ਕਈ ਥਾਵਾਂ ਤੇ ਪਾਣੀ ਭਰ ਗਿਆ ਉਥੇ ਹੀ ਪਿੰਡਾਂ ਚੋਂ ਲੰਘਦੀਆਂ ਨਹਿਰਾਂ ਵੀ ਓਵਰਫਲੋਅ ਹੋ ਗਈਆਂ ਨੇ ਤੇ ਇਹੀ ਵਜ੍ਹਾ ਹੈ ਕਿ ਅਬੋਹਰ ਦੇ ਪਿੰਡ ਕਾਲਾ ਟਿੱਬਾ ਦੇ ਨੇੜੇ ਮਲੂਕਪੁਰਾ ਮਾਈਨਰ ਦੇ ਵਿੱਚ 70 ਫੁੱਟ ਦਾ ਪਾੜ ਪੈ ਗਿਆ ਹੈ ਤੇ ਕਈ ਏਕੜ ਨਰਮੇ ਅਤੇ ਝੋਨੇ ਦੀ ਫਸਲ ਦੇ ਨੁਕਸਾਨ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਹਾਲਾਂਕਿ ਕਿਸਾਨਾਂ ਵੱਲੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ । 



ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਚਿੱਟੀ ਮੱਖੀ ਨੇ ਕਿਸਾਨਾਂ ਨੂੰ ਬਰਬਾਦ ਕਰਕੇ ਛੱਡਿਆ ਅਤੇ ਹੁਣ ਮੁਸਲਾਧਾਰ ਬਾਰਸ਼ ਨਾਲ ਨਹਿਰ ਵਿਚ ਪਏ ਪਾੜ ਕਾਰਨ ਉਨ੍ਹਾਂ ਦੀਆਂ ਫਸਲਾਂ ਬਰਬਾਦ ਹੋ ਰਹੀਆਂ ਹਨ। 


Swiggy ਨੂੰ 30 ਮਿੰਟ 'ਚ ਖਾਣਾ ਡਿਲੀਵਰੀ ਦਾ ਵਾਅਦਾ ਪੂਰਾ ਨਾ ਕਰਨਾ ਪਿਆ ਮਹਿੰਗਾ ,ਅਦਾਲਤ ਨੇ ਲਗਾਇਆ 11 ਹਜ਼ਾਰ ਦਾ ਜੁਰਮਾਨਾ
ਮੌਕੇ ਤੇ ਸਬੰਧਤ ਵਿਭਾਗ ਦੇ ਅਧਿਕਾਰੀ ਵੀ ਪਹੁੰਚੇ ਹੋਏ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪਾਣੀ ਬੰਦ ਕਰਵਾ ਦਿੱਤਾ ਗਿਆ ਹੈ ਅਤੇ ਜਲਦੀ ਹੀ ਨਹਿਰ ਦੇ ਵਿੱਚ ਪਏ ਪਾੜ ਨੂੰ ਭਰ ਦਿੱਤਾ ਜਾਵੇਗਾ  । 


ਫਿਰੋਜ਼ਪੁਰ 'ਚ ਭਾਰੀ ਬਾਰਿਸ਼ ਕਾਰਨ ਪਾਣੀ 'ਚ ਡੁੱਬੀ ਕਾਰ, ਅਬੋਹਰ ਤੇ ਫਰੀਦਕੋਟ 'ਚ ਡੁੱਬੇ ਬਾਜ਼ਾਰ


1 ਲੱਖ ਕਿਸਾਨਾਂ ਨੇ ਵਧਾਇਆ ਟਿਊਬਵੈੱਲਾਂ ਦੀ ਮੋਟਰ ਦਾ ਲੋਡ, ਸੀਐੱਮ ਮਾਨ ਨੇ ਕੀਤਾ ਕਿਸਾਨਾਂ ਦੀ ਧੰਨਵਾਦ