Punjab News: ਲਗਭਗ 1 ਲੱਖ ਕਿਸਾਨਾਂ ਵੱਲੋਂ ਟਿਊਬਵੈੱਲਾਂ ਦੀ ਮੋਟਰ ਦਾ ਲੋਡ ਵਧਾਇਆ ਗਿਆ ਹੈ। ਜਿਸ ਬਾਰੇ ਸੀਐੱਮ ਮਾਨ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਸੀਐੱਮ ਵੱਲੋਂ ਕਿਸਾਨਾਂ ਦਾ ਧੰਨਵਾਦ ਵੀ ਕੀਤਾ ਗਿਆ ਹੈ।   ਉਹਨਾਂ ਕਿਹਾ ਕਿ -


ਪਿਛਲੇ ਮਹੀਨੇ ਮੈਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਸੀ.ਜੇ ਕਿਸਾਨ ਆਪਣੇ ਟਿਊਬਵੈੱਲਾਂ ਦੀ ਮੋਟਰ ਦਾ ਲੋਡ ਵਧਾਉਣਾ ਚਾਹੁੰਦੇ ਨੇ ਤਾਂ ਉਸ ਦਾ ਖਰਚਾ ਲਗਭਗ ਅੱਧਾ ਕਰ ਦਿਆਂਗੇ ਅੱਜ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ.1 ਲੱਖ ਤੋਂ ਵੱਧ ਕਿਸਾਨਾਂ ਨੇ ਇਸ ਸਹੂਲਤ ਦਾ ਫਾਇਦਾ ਲਿਆ। ਸਾਰਿਆਂ ਦਾ ਧੰਨਵਾਦ..ਅੱਗੇ ਵੀ ਕਿਸਾਨਾਂ ਲਈ ਲਗਾਤਾਰ ਕੰਮ ਕਰਦੇ ਰਹਾਂਗੇ.






ਦਸ ਦਈਏ ਕਿ ਪਿਛਲੇ ਮਹੀਨੇ ਸੀਐੱਮ ਵੱਲੋਂ ਟਿਊਬਵੈੱਲ ‘ਤੇ ਲੋਡ ਵਧਾਉਣ ਦਾ ਖਰਚਾ ₹4750 ਪ੍ਰਤੀ ਹਾਰਸ-ਪਾਵਰ ਤੋਂ ਘਟਾ ਕੇ ₹2500 ਕਰ ਦਿੱਤਾ ਗਿਆ ਸੀ। ਇਸ ਬਾਰੇ ਸੀਐੱਮ ਨੇ ਟਵਿਟਰ 'ਤੇ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਦੱਸਿਆ ਕਿ- ਪੰਜਾਬ ਸਰਕਾਰ ਦਾ ਕਿਸਾਨਾਂ ਦੇ ਹੱਕ ‘ਚ ਇੱਕ ਵੱਡਾ ਫ਼ੈਸਲਾ ਸਾਂਝਾ ਕਰਦੇ ਮੈਨੂੰ ਬੜੀ ਖ਼ੁਸ਼ੀ ਹੋ ਰਹੀ ਹੈ..ਟਿਊਬਵੈੱਲ ‘ਤੇ ਲੋਡ ਵਧਾਉਣ ਦਾ ਖਰਚਾ ₹4750 ਪ੍ਰਤੀ ਹਾਰਸ-ਪਾਵਰ ਤੋਂ ਘਟਾ ਕੇ ₹2500 ਕਰ ਦਿੱਤਾ ਗਿਆ ਹੈ..ਹਜ਼ਾਰਾ ਕਿਸਾਨਾਂ ਨੂੰ ਫ਼ਾਇਦਾ ਹੋਵੇਗਾ..ਅਸੀਂ ਖੇਤੀ ਨੂੰ ਮਜਬੂਰੀ ਦਾ ਨਹੀਂ ਸਗੋਂ ਲਾਹੇਵੰਦ ਧੰਦਾ ਬਣਾਉਣਾ ਚਾਹੁੰਦੇ ਹਾਂ..