ਚੰਡੀਗੜ੍ਹ: ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸ਼ੁਕਰਵਾਰ ਨੂੰ ਹੋਣ ਵਾਲੇ ਇੱਕ ਰੋਜ਼ਾ ਵਿਧਾਨ ਸਭਾ ਸੈਸ਼ਨ ਬਾਰੇ ਬੋਲਦੇ ਹੋਏ ਕਿਹਾ ਕਿ ਪੰਜਾਬ ਦੇ 33 ਐਮਐਲਏ ਕੋਰੋਨਾਵਾਇਰਸ ਨਾਲ ਪੀੜਤ ਹਨ।ਐਸੇ ਹਲਾਤਾਂ 'ਚ ਦੋ ਘੰਟੇ ਲਈ ਵਿਧਾਨ ਸਭਾ ਸੈਸ਼ਨ ਬੁਲਾਣਾ ਠੀਕ ਨਹੀਂ ਹੈ।


ਇਹ ਵੀ ਪੜ੍ਹੋ:ਆਖਰ ਪਾਕਿਸਤਾਨ ਨੇ ਮੰਨ ਹੀ ਲਈ ਭਾਰਤ ਦੀ ਮੰਗ, ਕਰਤਾਰਪੁਰ ਕੋਰੀਡੋਰ 'ਤੇ ਪੁਲ ਲਈ ਦਿਖਾਇਆ ਹਾਂਪੱਖੀ ਰੁਖ 

ਸੁਖਬੀਰ ਨੇ ਕਿਹਾ ਕਿ ਪੰਜਾਬ ਦੇ ਇੰਨੇ ਮੁੱਦੇ ਹਨ ਜੋ ਕਿ 2 ਘੰਟੇ ਅੰਦਰ ਸੈਸ਼ਨ 'ਚ ਚੁੱਕੇ ਨਹੀਂ ਜਾ ਸਕਦੇ।ਜ਼ਹਿਰੀਲੀ ਸ਼ਰਾਬ, ਰੇਤ ਮਾਫੀਆ ਵਰਗੇ ਮੁੱਦੇ ਲਗਾਤਾਰ ਵੱਧ ਰਹੇ ਹਨ।ਐਸੇ ਮੁੱਦਿਆਂ ਨੂੰ ਇੰਨੇ ਘੱਟ ਸਮੇਂ 'ਚ ਚੁੱਕਿਆ ਨਹੀਂ ਜਾ ਸਕਦਾ।ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦਾ ਸੈਸ਼ਨ ਕੁੱਝ ਸਮਾਂ ਰੁੱਕੇ ਕਿ ਬੁਲਾਣਾ ਚਾਹੀਦਾ ਸੀ।ਦਸ ਦੇਈਏ ਕਿ ਪੰਜਾਬ ਦੇ 31 ਵਿਧਾਇਕ ਹੁਣ ਤੱਕ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਟੈਸਟ ਕੀਤੇ ਗਏ ਹਨ।

ਇਹ ਵੀ ਪੜ੍ਹੋ:ਨਿਊਜ਼ੀਲੈਂਡ ਦੀਆਂ ਦੋ ਮਸਜਿਦਾਂ 'ਚ ਫਾਇਰਿੰਗ ਕਰਨ ਵਾਲੇ ਨੂੰ ਉਮਰ ਕੈਦ, ਨਹੀਂ ਲੈ ਸਕੇਗਾ ਪੈਰੋਲ ਵੀ  

ਉਨ੍ਹਾਂ ਕਿਹਾ ਕਿ ਕੈਪਟਨ ਕਹਿੰਦੇ ਹਨ ਕਿ ਆਉਣ ਵਾਲੇ ਦਿਨਾਂ 'ਚ ਕੋਰੋਨਾ ਦੇ ਹਲਾਤ ਹੋਰ ਮਾੜੇ ਹੋਣਗੇ।ਸੁਖਬੀਰ ਬਾਦਲ ਨੇ ਕਿਹਾ ਜੇਕਰ ਕੈਪਟਨ ਸਾਬ ਆਪਣੇ ਫਾਰਮ ਹਾਊਸ ਤੇ ਹੀ ਰਹਿਣਗੇ ਤਾਂ ਫਿਰ ਹਲਾਤ ਤਾਂ ਵਿਗੜਣਗੇ ਹੀ।ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਗਰਾਊਂਡ ਲੈਵਲ ਤੇ ਆ ਕੇ ਸਥਿਤ ਦਾ ਜਾਇਜ਼ਾ ਲੈਣਾ ਚਾਹੀਦਾ ਹੈ ਅਤੇ ਲੋੜਿੰਦੀਆਂ ਚੀਜ਼ਾਂ ਦੇ ਪ੍ਰਬੰਧ ਕਰਨੇ ਚਾਹੀਦੇ ਹਨ।