ਚੰਡੀਗੜ੍ਹ: ਪੰਜਾਬ ਸਰਕਾਰ ਨੇ ਹੁਣ ਸ਼ਰਾਬ ਠੇਕਿਆਂ ਤੇ ਸਖ਼ਤੀ ਦਿਖਾਈ ਹੈ।ਹੁਣ ਸ਼ਹਿਰੀ ਇਲਾਕਿਆਂ 'ਚ ਸ਼ਰਾਬ ਠੇਕੇ ਸ਼ਾਮ ਸਾਢੇ ਛੇ ਵਜੇ ਸਖ਼ਤੀ ਨਾਲ ਬੰਦ ਕਰਵਾਏ ਜਾਣਗੇ।ਹਾਲਾਂਕਿ ਨਿਯਮ ਪਿਹਲਾਂ ਵੀ ਇਹੀ ਸੀ ਪਰ ਸ਼ਰਾਬ ਠੇਕੇ ਸ਼ਾਮ ਸਾਢੇ ਛ ਵਜੇ ਤੋਂ ਬਾਅਦ ਖੁੱਲੇ ਮਿਲ ਰਹੇ ਸੀ।ਏਬੀਪੀ ਸਾਂਝਾ ਨੇ ਇਸ ਖ਼ਬਰ ਨੂੰ ਪ੍ਰਮੁੱਖਤਾ ਨਾਲ ਦਿਖਾਇਆ ਸੀ।ਜਿਸ ਤੋਂ ਬਾਅਦ ਹੁਣ ਕੈਪਟਨ ਸਰਕਾਰ ਨੀਂਦ ਤੋਂ ਜਾਗੀ ਅਤੇ ਇਸ ਨਿਯਮ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਆਦੇਸ਼ ਦਿੱਤੇ ਹਨ।

ਮੁਹਾਲੀ 'ਚ ਨਾਇਟ ਕਰਫਿਊ ਦੌਰਾਨ ਖੁੱਲ੍ਹੇ ਸ਼ਰਾਬ ਠੇਕੇ ਦੀ ਤਸਵੀਰ
ਇਹ ਵੀ ਪੜ੍ਹੋ:ਆਖਰ ਪਾਕਿਸਤਾਨ ਨੇ ਮੰਨ ਹੀ ਲਈ ਭਾਰਤ ਦੀ ਮੰਗ, ਕਰਤਾਰਪੁਰ ਕੋਰੀਡੋਰ 'ਤੇ ਪੁਲ ਲਈ ਦਿਖਾਇਆ ਹਾਂਪੱਖੀ ਰੁਖ 

ਪੰਜਾਬ 'ਚ ਕੋਰੋਨਾਵਾਇਰਸ ਕੇਸ ਲਗਾਤਾਰ ਵੱਧਦਾ ਜਾ ਰਹੇ ਹਨ। ਮਹਾਮਾਰੀ ਹੁਣ ਆਪਣੇ ਸਿਖਰਲੇ ਪੱਧਰ ਵੱਲ ਵਧਦੀ ਨਜ਼ਰ ਆ ਰਹੀ ਹੈ।ਪੰਜਾਬ ਅੰਦਰ ਕੁੱਲ੍ਹ 46000 ਤੋਂ ਵੱਧ ਲੋਕ ਕੋਰੋਨਾ ਨਾਲ ਸੰਕਰਮਿਤ ਹੋ ਚੁੱਕੇ ਹਨ।ਇਸ ਦੌਰਾਨ 1200 ਤੋਂ ਵੱਧ ਲੋਕ ਕੋਰੋਨਾ ਕਾਰਨ ਆਪਣੀ ਜਾਨ ਵੀ ਗੁਆ ਚੁੱਕੇ ਹਨ।ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਸੂਬੇ ਅੰਦਰ ਵੀਕਐਂਡ ਲੌਕਡਾਊਨ ਅਤੇ ਨਾਇਟ ਕਰਫਿਊ ਲਾਉਣ ਦਾ ਐਲਾਨ ਕੀਤਾ ਸੀ।



ਇਹ ਵੀ ਪੜ੍ਹੋ:ਨਿਊਜ਼ੀਲੈਂਡ ਦੀਆਂ ਦੋ ਮਸਜਿਦਾਂ 'ਚ ਫਾਇਰਿੰਗ ਕਰਨ ਵਾਲੇ ਨੂੰ ਉਮਰ ਕੈਦ, ਨਹੀਂ ਲੈ ਸਕੇਗਾ ਪੈਰੋਲ ਵੀ  

ਪੰਜਾਬ ਸਰਕਾਰ ਨੇ ਸਾਰੀਆਂ ਦੁਕਾਨਾਂ ਅਤੇ ਸ਼ਰਾਬ ਠੇਕੇ ਬੰਦ ਕਰਨ ਦਾ ਸਮਾਂ ਸਾਢੇ ਛੇ ਵਜੇ ਦੇ ਤੈਅ ਕੀਤਾ ਸੀ ਅਤੇ ਨਾਇਟ ਕਰਫਿਊ ਨੂੰ ਸੱਤ ਵਜੇ ਤੋਂ ਸਵੇਰ ਪੰਜ ਵਜੇ ਤੱਕ ਲਾਗੂ ਕਰਨ ਦਾ ਐਲਾਨ ਕੀਤਾ ਸੀ।ਪਰ ਪੰਜਾਬ 'ਚ ਕਈ ਥਾਂ ਸ਼ਰਾਬ ਠੇਕੇ ਰਾਤ 10 ਵਜੇ ਤੱਕ ਵੀ ਖੁੱਲ੍ਹ ਦਿਖਾਈ ਦਿੱਤੇ ਸੀ।ਹੁਣ ਸਰਕਾਰ ਨੇ ਇਹਨਾਂ ਠੇਕਿਆਂ ਨੂੰ ਸਮੇਂ ਸਿਰ ਬੰਦ ਕਰਾਉਣ ਦੇ ਹੁਕਮ ਦਿੱਤੇ ਹਨ।

ਮੁੱਖ ਮੰਤਰੀ ਕੈਪਟਨ ਅਮਰਿਦੰਰ ਸਿੰਘ ਨੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਹੁਕਮ ਦਿੱਤੇ ਹਨ ਕਿ ਉਹ ਸੂਬੇ ਅੰਦਰ ਸ਼ਰਾਬ ਠੇਕੇ ਸਾਢੇ ਛੇ ਵਜੇ ਸਖ਼ਤੀ ਨਾਲ ਬੰਦ ਕਰਵਾਉਣ।ਹਾਲਾਂਕਿ ਪਿੰਡਾਂ 'ਚ ਸ਼ਰਾਬ ਠੇਕੇ ਰਾਤ 10 ਵਜੇ ਤੱਕ ਖੁੱਲ੍ਹੇ ਰਹਿ ਸਕਦੇ ਹਨ।