ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਹਫਤੇ ਦੇ ਅੰਦਰ ਹੀ ਪੰਜਾਬ ਵਿੱਚ ਕੋਰੋਨਾ ਕੇਸਾਂ ਵਿੱਚ 8.65 ਗੁਣਾ ਵਾਧਾ ਹੋਇਆ ਹੈ। ਇਹ ਅੰਕੜਾ ਖਤਰੇ ਦਾ ਸੰਕੇਤ ਹੈ। ਸਾਹਤ ਮਾਹਿਰਾਂ ਦਾ ਕਹਿਣਾ ਹੈ ਕਿ ਚੋਣਾਂ ਵਾਲੇ ਰਾਜਾਂ ਵਿੱਚ ਕੋਰੋਨਾ ਵਿਸਫੋਟਕ ਹੋ ਸਕਦਾ ਹੈ। ਉਧਰ, ਉੱਤਰ ਪ੍ਰਦੇਸ਼ ਵਿੱਚ ਲੰਘੇ ਸੱਤ ਦਿਨਾਂ ਵਿੱਚ ਕੋਵਿਡ-19 ਦੇ ਐਕਟਿਵ ਕੇਸਾਂ ਦੀ ਗਿਣਤੀ ਵਿੱਚ 14 ਗੁਣਾ ਵਾਧਾ ਹੋਇਆ ਹੈ ਤੇ ਗੋਆ ਵਿੱਚ ਲੰਘੇ ਹਫ਼ਤੇ ਦੌਰਾਨ ਜ਼ੇਰੇ ਇਲਾਜ ਮਰੀਜ਼ਾਂ ਦੀ ਗਿਣਤੀ 4.35 ਗੁਣਾ ਵਧੀ ਹੈ।


ਪੰਜਾਬ ਵਿੱਚ ਬੁੱਧਵਾਰ ਨੂੰ 6481 ਕਰੋਨਾ ਦੇ ਨਵੇਂ ਕੇਸ ਸਾਹਮਣੇ ਆਏ, ਜਦੋਂਕਿ 10 ਜਣਿਆਂ ਦੀ ਮੌਤ ਹੋ ਗਈ। ਇਸ ਨਾਲ ਕਰੋਨਾ ਮ੍ਰਿਤਕਾਂ ਦਾ ਅੰਕੜਾ 16702 ’ਤੇ ਪਹੁੰਚ ਗਿਆ ਹੈ। ਸਿਹਤ ਵਿਭਾਗ ਅਨੁਸਾਰ ਬੁੱਧਵਾਰ ਨੂੰ ਸੂਬੇ ’ਚ 6481 ਨਵੇਂ ਕੇਸ ਸਾਹਮਣੇ ਆਏ ਜਦੋਂਕਿ 2788 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਕਰ ਦਿੱਤੀ ਗਈ। ਇਸ ਸਮੇਂ ਸੂਬੇ ਵਿੱਚ 26781 ਐਕਟਿਵ ਕੇਸ ਹਨ।


ਅੰਕੜਿਆਂ ਮੁਤਾਬਕ ਬੁੱਧਵਾਰ ਨੂੰ ਮੁਹਾਲੀ ਵਿੱਚ 974, ਪਟਿਆਲਾ ’ਚ 906, ਲੁਧਿਆਣਾ ’ਚ 724, ਜਲੰਧਰ ’ਚ 654, ਹੁਸ਼ਿਆਰਪੁਰ ’ਚ 571, ਪਠਾਨਕੋਟ ’ਚ 522, ਅੰਮ੍ਰਿਤਸਰ ’ਚ 480, ਰੋਪੜ ’ਚ 285, ਗੁਰਦਾਸਪੁਰ ’ਚ 264, ਕਪੂਰਥਲਾ ’ਚ 183, ਬਠਿੰਡਾ ’ਚ 172, ਫਤਿਹਗੜ੍ਹ ਸਾਹਿਬ ’ਚ 145, ਫਿਰੋਜ਼ਪੁਰ ’ਚ 111, ਸੰਗਰੂਰ ’ਚ 101, ਨਵਾਂ ਸ਼ਹਿਰ ’ਚ 71, ਮਾਨਸਾ, ਤਰਨਤਾਰਨ ’ਚ 61-61, ਫਾਜ਼ਿਲਕਾ ’ਚ 52, ਫਰੀਦਕੋਟ ’ਚ 45, ਬਰਨਾਲਾ ’ਚ 40, ਮੁਕਤਸਰ ’ਚ 35 ਤੇ ਮੋਗਾ ’ਚ 24 ਜਣੇ ਪੋਜ਼ੇਟਿਵ ਪਾਏ ਗਏ ਹਨ।


ਸੂਬੇ ਵਿੱਚ ਹਰ 5ਵਾਂ ਵਿਅਕਤੀ ਪੌਜ਼ੇਟਿਵ


ਕੋਰੋਨਾ ਕਾਰਨ ਪੰਜਾਬ ਦੇ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਹਨ। ਇਹ ਇੰਨਾ ਆਮ ਹੋ ਗਿਆ ਹੈ ਕਿ ਹਰ 5ਵਾਂ ਵਿਅਕਤੀ ਜਾਂਚ ਦੌਰਾਨ ਪੌਜ਼ੇਟਿਵ ਆ ਰਿਹਾ ਹੈ।



ਇਹ ਵੀ ਪੜ੍ਹੋ: ਅਧਿਆਪਕ ਦੀ ਵਿਦਾਈ 'ਤੇ ਬਣਿਆ ਭਾਵੁਕ ਮਾਹੌਲ, ਫੁੱਟ-ਫੁੱਟ ਕੇ ਰੋਏ ਬੱਚੇ, ਤੁਹਾਡੀਆਂ ਅੱਖਾਂ ‘ਚ ਵੀ ਆ ਜਾਣਗੇ ਅੱਥਰੂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904