Bathinda news: ਬਠਿੰਡਾ ਵਿਜ਼ੀਲੈਂਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਵਾਕਫ਼ ਬੋਰਡ ਦੇ ਈਓ ਨੂੰ 15000 ਦੀ ਰਿਸ਼ਵਤ ਲੈਣ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ, ਜਿਸ ਦਾ ਨਾਮ ਲਾਇਕ ਅਹਿਮਦ ਦੱਸਿਆ ਜਾ ਰਿਹਾ ਹੈ।
ਕੀ ਹੈ ਪੂਰਾ ਮਾਮਲਾ
ਜਾਣਕਾਰੀ ਦਿੰਦਿਆਂ ਹੋਇਆਂ ਵਿਜੀਲੈਂਸ ਵਿਭਾਗ ਦੇ ਡੀਐਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਨਰਿੰਦਰ ਮੋਗਾ ਵੱਲੋਂ ਸਾਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਈਓ ਵਲੋਂ ਪਲਾਟ ਦੀ ਅਲਾਟਮੈਂਟ ਕਰਾਉਣ ਦੇ ਬਦਲੇ 50,000 ਦੀ ਰਿਸ਼ਵਤ ਦੇਣ ਦੀ ਮੰਗ ਕੀਤੀ ਗਈ ਸੀ।
ਇਸ ਤੋਂ ਬਾਅਦ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਵਾਕਫ਼ ਬੋਰਡ ਦੇ ਈਓ ਨੂੰ ਗ੍ਰਿਫਤਾਰ ਕੀਤਾ ਗਿਆ। ਫ਼ਿਲਹਾਲ ਮਾਮਲਾ ਦਰਜ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
ਮੁੱਖ ਮੰਤਰੀ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੂਸਾਰ ਜ਼ੀਰੋ ਟੋਲੈਂਸ ਦੇ ਤਹਿਤ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ। ਵਾਕਫ ਬੋਰਡ ਦੇ ਈਓ ਵੱਲੋਂ ਕੁਝ ਬਲੈਕ ਚੈੱਕ ਵੀ ਲਏ ਗਏ ਸਨ ਜਿਸ ਦੀ ਅਸੀਂ ਜਾਂਚ ਪੜਤਾਲ ਕਰ ਰਹੇ ਹਾਂ।
ਇਹ ਵੀ ਪੜ੍ਹੋ: Bathinda news: ਡਾਕਟਰ ਦੀ ਲਾਪਰਵਾਹੀ ਨੇ ਲਈ 30 ਸਾਲਾ ਨੌਜਵਾਨ ਦੀ ਜਾਨ, ਪਰਿਵਾਰ ਨੇ ਕੀਤੀ ਇਨਸਾਫ਼ ਦੀ ਮੰਗ, ਜਾਣੋ ਪੂਰਾ ਮਾਮਲਾ