Bathinda news: ਬਠਿੰਡਾ ਦੇ ਪਿੰਡ ਮਲੂਕਾ ਦੇ ਰਹਿਣ ਵਾਲੇ 30 ਸਾਲਾ ਨੌਜਵਾਨ ਦੀ ਡਾਕਟਰ ਦੀ ਲਾਪਰਵਾਹੀ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ 30 ਸਾਲਾ ਨੌਜਵਾਨ ਦੀ ਨੱਕ ਦੀ ਹੱਡੀ ਵਧੀ ਹੋਈ ਸੀ, ਜਿਸ ਕਰਕੇ ਅੱਜ ਉਹ ਆਪਣੇ ਨੱਕ ਦਾ ਆਪਰੇਸ਼ਨ ਕਰਵਾਉਣ ਲਈ ਸਿਵਲ ਹਸਪਤਾਲ ਪਹੁੰਚਿਆ।
ਇਸ ਦੇ ਨਾਲ ਹੀ ਡਾਕਟਰ ਨੇ ਨੌਜਵਾਨ ਦਾ ਆਪਰੇਸ਼ਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਆਪਰੇਸ਼ਨ ਵਿਚਾਲੇ ਨੌਜਵਾਨ ਦੀ ਅਚਾਨਕ ਤਬੀਅਤ ਖ਼ਰਾਬ ਹੋ ਗਈ ਅਤੇ ਡਾਕਟਰ ਨੌਜਵਾਨ ਨੂੰ ਛੱਡ ਕੇ ਬਾਹਰ ਚਲਾ ਗਿਆ ਜਿਸ ਤੋਂ ਕੁਝ ਸਮੇਂ ਬਾਅਦ ਨੌਜਵਾਨ ਦੀ ਮੌਤ ਹੋ ਗਈ।
ਉੱਥੇ ਹੀ ਪਰਿਵਾਰਕ ਮੈਂਬਰਾਂ ਨੇ ਰੋਸ਼ ਜ਼ਾਹਰ ਕਰਦਿਆਂ ਹੋਇਆਂ ਕਿਹਾ ਕਿ ਉਸ ਡਾਕਟਰ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਜਿਸਨੇ ਸਾਡੇ 30 ਸਾਲਾ ਨੌਜਵਾਨ ਦੀ ਜਾਨ ਲਈ ਹੈ। ਇੱਥੇ ਤਹਾਨੂੰ ਦਈਏ ਕਿ 30 ਸਾਲਾ ਨੌਜਵਾਨ ਨੇ ਆਉਣ ਵਾਲੇ ਕੁਝ ਦਿਨਾਂ ਵਿਖੇ ਕੈਨੇਡਾ ਜਾਣਾ ਸੀ, ਪਰ ਬਦਕਿਸਮਤੀ ਰਹੀ ਕਿ ਡਾਕਟਰ ਦੀ ਲਾਪਰਵਾਹੀ ਨਾਲ ਉਸ ਦੀ ਮੌਤ ਹੋ ਗਈ। ਨੌਜਵਾਨ ਦੀ ਮੌਤ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਅਤੇ ਪਰਿਵਾਰਿਕ ਮੈਂਬਰਾਂ ਨੇ ਇਨਸਾਫ਼ ਦੀ ਮੰਗ ਕੀਤੀ ਹੈ।
ਦੂਜੇ ਪਾਸੇ ਸਿਵਲ ਹਸਪਤਾਲ ਦੇ ਚੌਂਕੀ ਇੰਚਾਰਜ ਅਜੇਪਾਲ ਸਿੰਘ ਨੇ ਕਿਹਾ ਕਿ ਫ਼ਿਲਹਾਲ ਪਰਿਵਾਰ ਵਾਲਿਆਂ ਨੇ ਸਾਨੂੰ ਸ਼ਿਕਾਇਤ ਕੀਤੀ ਹੈ ਅਤੇ ਨੌਜਵਾਨ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਉਸ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Ludhiana news: ਜਗਰਾਓਂ ਪੁਲਿਸ ਨੇ ਕਾਰ 'ਚੋਂ 40 ਲੱਖ ਰੁਪਏ ਕੀਤੇ ਬਰਾਮਦ, ਕਾਰ 'ਚ ਸਵਾਰ ਵਿਅਕਤੀ ਹੋਏ ਫ਼ਰਾਰ, ਮਾਮਲੇ ਦੀ ਜਾਂਚ ਜਾਰੀ