ਚੰਡੀਗੜ੍ਹ: ਪੰਜਾਬ 'ਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਰੋਸ ਵਜੋਂ ਅਕਾਲੀ ਦਲ ਦਾ ਅੱਜ ਰਾਜ ਭਵਨ ਦੇ ਬਾਹਰ ਦੂਸਰੇ ਦਿਨ ਰੋਸ ਪ੍ਰਦਰਸ਼ਨ ਜਾਰੀ ਰਿਹਾ। ਪ੍ਰਦਰਸ਼ਨ ਦੀ ਅਗਵਾਈ ਅਕਾਲੀ ਲੀਡਰ ਪ੍ਰੇਮ ਸਿੰਘ ਚੰਦੂਮਾਜਰਾ ਕਰ ਰਹੇ ਸਨ।
ਚੰਡੀਗੜ੍ਹ ਪੁਲਿਸ ਵੱਲੋਂ ਦਸ ਮਿੰਟਾਂ ਦੇ ਅੰਦਰ ਹੀ ਅਕਾਲੀ ਵਰਕਰਾਂ ਅਤੇ ਲੀਡਰਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ। ਚੰਦੂਮਾਜਰਾ ਨੇ ਗਵਰਨਰ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ।
ਉਨ੍ਹਾਂ ਕਿਹਾ ਜਦੋਂ ਤਕ ਇਸ ਹੱਤਿਆਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ ਉਦੋਂ ਤੱਕ ਅਕਾਲੀ ਦਲ ਇਵੇਂ ਹੀ ਰੋਸ ਪ੍ਰਦਰਸ਼ਨ ਕਰਦਾ ਰਹੇਗਾ। ਰਾਜ ਭਵਨ ਤੋਂ ਤਿੰਨ ਸੌ ਮੀਟਰ ਦੂਰੀ 'ਤੇ ਹੀ ਚੰਡੀਗੜ੍ਹ ਪੁਲਿਸ ਨੇ ਅਕਾਲੀ ਦਲ ਦੇ ਸੌ ਤੋਂ ਵੱਧ ਵਰਕਰਾਂ ਨੂੰ ਰੋਕ ਲਿਆ।
ਪੁਲਿਸ ਨੇ ਦਸ ਮਿੰਟ ਦੇ ਅੰਦਰ-ਅੰਦਰ ਪ੍ਰਦਰਸ਼ਨ ਨੂੰ ਖ਼ੁਰਦ-ਬੁਰਦ ਕਰ ਦਿੱਤਾ। ਸ਼ੁੱਕਰਵਾਰ ਪਹਿਲੇ ਦਿਨ ਬਿਕਰਮ ਮਜੀਠੀਆ ਅਤੇ ਬਲਵਿੰਦਰ ਸਿੰਘ ਭੂੰਦੜ ਵੱਲੋਂ ਵਫ਼ਦ ਦੀ ਅਗਵਾਈ ਕੀਤੀ ਗਈ ਸੀ। ਅੱਜ ਪ੍ਰੇਮ ਸਿੰਘ ਚੰਦੂਮਾਜਰਾ ਪਟਿਆਲਾ ਇਕਾਈ ਦੇ ਨਾਲ ਵੱਡੀ ਗਿਣਤੀ 'ਚ ਪਹੁੰਚੇ।
ਅੰਮ੍ਰਿਤਸਰ ਦੇ ਚਾਟੀਵਿੰਢ 'ਚ ਪਟਾਖਾ ਫੈਕਟਰੀ 'ਚ ਬਲਾਸਟ, ਦੇਖੋ ਤਸਵੀਰਾਂ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ