ਸੰਗਰੂਰ: ਪੰਜਾਬ ਦੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਸ਼ਨੀਵਾਰ ਸੰਗਰੂਰ ਵਿੱਚ ਵਿਜੈਇੰਦਰ ਸਿੰਗਲਾ ਇੱਕ ਨਿੱਜੀ ਪ੍ਰੋਗਰਾਮ ਵਿੱਚ ਪੁੱਜੇ ਸਨ। ਜਿੱਥੇ ਈਟੀਟੀ ਬੇਰੋਜ਼ਗਾਰ ਅਧਿਆਪਕਾਂ ਨੇ ਪਹੁੰਚ ਕੇ ਸਿੰਗਲਾ ਖਿਲਾਫ ਨਾਅਰੇਬਾਜ਼ੀ ਕੀਤੀ।
ਸੰਗਰੂਰ ਪੁਲਿਸ ਪ੍ਰਸ਼ਾਸਨ ਉਨ੍ਹਾਂ ਨੂੰ ਪੰਡਾਲ ਤੋਂ ਬਾਹਰ ਲੈ ਗਏ। ਉੱਥੇ ਇੱਕ ਕਾਂਗਰਸੀ ਵਰਕਰ ਦੇ ਬੇਟੇ ਨੇ ਬੇਰੋਜ਼ਗਾਰ ਈਟੀਟੀ ਅਧਿਆਪਕ ਦੇ ਮੁੱਕਾ ਮਾਰਿਆ।
ਪ੍ਰਦਰਸ਼ਨਕਾਰੀਆਂ ਨੇ ਇਸ ਘਟਨਾ ਦੀ ਆਲੋਚਨਾ ਕਰਦੇ ਕਿਹਾ ਕਿ ਇਸ ਘਟਨਾ ਲਈ ਸਿੱਖਿਆ ਮੰਤਰੀ ਨੂੰ ਜਵਾਬ ਦੇਣਾ ਹੋਵੇਗਾ ਅਤੇ ਇਸਦਾ ਖਾਮਿਆਜ਼ਾ ਵੀ ਭੁਗਤਣਾ ਹੋਵੇਗਾ ।
ਘਟਨਾ ਦੇ ਬਾਅਦ ਪੀੜਤ ਬੇਰੋਜ਼ਗਾਰ ਅਧਿਆਪਕ ਸੰਗਰੂਰ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭੇਜੇ ਗਏ। ਬੇਰੋਜ਼ਗਾਰ ਅਧਿਆਪਕ ਉੱਤੇ ਹਮਲਾ ਕਰਨ ਵਾਲੇ 'ਤੇ ਸੰਗਰੂਰ ਪੁਲਿਸ ਨੂੰ ਤੁਰੰਤ ਪਰਚਾ ਦਰਜ ਕਰਨ ਲਈ ਕਿਹਾ।
ਇਹ ਵੀ ਪੜ੍ਹੋ: ਬੰਦ ਪਏ ਸਕੂਲ ਖੁਲਵਾਉਣ ਲਈ ਸੜਕਾਂ ’ਤੇ ਆਏ ਅਧਿਆਪਕ ਅਤੇ ਵੈਨ ਚਾਲਕ, ਮਨਪ੍ਰੀਤ ਬਾਦਲ ਦੇ ਦਫਤਰ ਅੱਗੇ ਕੱਢਿਆ ਰੋਸ ਮਾਰਚ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904