ਲੁਧਿਆਣਾ: ਕੋਰੋਨਾ ਵਾਇਰਸ ਤੋਂ ਬਚਾਅ ਲਈ ਵਰਤਿਆ ਜਾਣ ਵਾਲਾ ਸੈਨੀਟਾਈਜ਼ਰ ਤੁਹਾਡੀ ਸਿਹਤ ਦਾ ਵੱਡਾ ਨੁਕਸਾਨ ਕਰ ਸਕਦਾ ਹੈ। ਹਾਲ ਹੀ 'ਚ ਸਿਹਤ ਵਿਭਾਗ ਵੱਲੋਂ ਬਾਜ਼ਾਰਾਂ 'ਚ ਚੈਕਿੰਗ ਦੌਰਾਨ ਸੈਨੀਟਾਈਜ਼ਰ ਦੇ ਲਏ ਸੈਂਪਲਾਂ ਦੀ ਰਿਪੋਰਟ 'ਚ ਇਹ ਖੁਲਾਸਾ ਹੋਇਆ ਹੈ।


ਜਾਂਚ ਵਿਚ ਸਾਹਮਣੇ ਆਇਆ ਕਿ ਸੈਨੀਟਾਈਜ਼ਰ 'ਚ ਮੇਥਿਲ ਐਲਕੋਹਲ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਅੱਖਾਂ ਤੇ ਹੱਥਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਜੇਕਰ ਕੋਈ ਇਸ ਨੂੰ ਗਲਤੀ ਨਾਲ ਪੀ ਲਵੇ ਤਾਂ ਉਸ ਦੀ ਕਿਡਨੀ ਖਰਾਬ ਹੋ ਸਕਦੀ ਹੈ, ਉਸ ਦੀ ਜਾਨ ਜਾ ਸਕਦੀ ਹੈ।


ਸਿਹਤ ਵਿਭਾਗ ਨੇ 10 ਦਿਨਾਂ 'ਚ ਵੱਖ-ਵੱਖ ਸਥਾਨਾਂ ਤੋਂ 25 ਸੈਨੀਟਾਈਜ਼ਰ ਦੇ ਨਮੂਨੇ ਲਏ। ਇਨ੍ਹਾਂ 'ਚੋਂ ਅਜੇ ਤਕ ਚਾਰ ਦੀ ਰਿਪੋਰਟ ਸਿਹਤ ਵਿਭਾਗ ਨੂੰ ਮਿਲੀ ਤੇ ਇਹ ਚਾਰੇ ਫੇਲ੍ਹ ਪਾਏ ਗਏ। ਇਨ੍ਹਾਂ 'ਚ ਸਿਹਤ ਲਈ ਹਾਨੀਕਾਰਕ ਮੇਥਿਲ ਐਲਕੋਹਲ ਪਾਇਆ ਗਿਆ ਸੀ।


ਇਸ ਦੀ ਵਰਤੋਂ ਪੇਂਟ, ਥਿਨਰ ਤੇ ਕੀਟਨਾਸ਼ਕ ਦਵਾਈਆਂ 'ਚ ਕੀਤੀ ਜਾਂਦੀ ਹੈ। ਸੈਨੀਟਾਈਜ਼ਰ 'ਚ ਇਸਤੇਮਾਲ ਹੋਣ ਵਾਲੇ ਏਥਿਲ ਦੀ ਮਾਤਰਾ ਪੂਰੀ ਨਹੀਂ। ਦਰਅਸਲ ਏਥਿਲ ਦੀ ਵਰਤੋਂ ਸ਼ਰਾਬ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਦੀ ਮੰਗ ਵਧਣ ਕਾਰਨ ਇਸ ਦੀ ਖਪਤ ਜ਼ਿਆਦਾ ਹੋਣ ਲੱਗੀ ਹੈ। ਇਹ ਹੁਣ ਘੱਟ ਮਿਲ ਰਿਹਾ ਹੈ।


ਕੋਰੋਨਾ ਵਾਇਰਸ ਦੇ ਡਰ ਕਾਰਨ ਹਰ ਕਈ ਆਪਣੇ ਕੋਲ ਸੈਨੀਟਾਈਜ਼ਰ ਰੱਖਣਾ ਚਾਹੁੰਦਾ ਹੈ। ਇਸ ਗੱਲ ਦਾ ਨਜ਼ਾਇਜ਼ ਫਾਇਦਾ ਚੁੱਕ ਕੇ ਹਰ ਛੋਟੀ ਵੱਡੀ ਦੁਕਾਨ ਵਾਲਾ ਸੈਨੀਟਾਈਜ਼ਰ ਵੇਚ ਰਿਹਾ ਹੈ। ਇੱਥੋਂ ਤਕ ਕਿ ਕਈ ਲੋਕ ਜਾਅਲੀ ਕਿਸਮ ਦਾ ਸੈਨੀਟਾਈਜ਼ਰ ਵਰਤ ਰਿਹਾ ਹੈ। ਵਿਭਾਗ ਅਜਿਹੇ ਲੋਕਾਂ 'ਤੇ ਸ਼ਿਕੰਜਾ ਕੱਸ ਰਿਹਾ ਹੈ।


ਸੈਨੀਟਾਈਜ਼ਰ ਖਰੀਦਦੇ ਸਮੇਂ ਜਾਗਰੂਕ ਰਹਿਣਾ ਚਾਹੀਦਾ ਹੈ। ਸੈਨੀਟਾਈਜ਼ਰ ਦੀ ਬੋਤਲ 'ਤੇ ਦਿੱਤੀ ਜਾਣਕਾਰੀ ਪੜ੍ਹਨ ਤੋਂ ਬਾਅਦ ਹੀ ਖਰੀਦਣਾ ਚਾਹੀਦਾ ਹੈ। ਜੇਕਰ ਕਿਤੇ ਘਟੀਆ ਸੈਨੀਟਾਈਜ਼ਰ ਮਿਲੇ ਤਾਂ ਤੁਸੀਂ ਇਸ ਬਾਬਤ ਸਿਹਤ ਵਿਭਾਗ ਨੂੰ 104 ਨੰਬਰ 'ਤੇ ਕਾਲ ਕਰਕੇ ਜਾਣਕਾਰੀ ਦੇ ਸਕਦੇ ਹੋ। ਅਸਲ ਹਾਲ ਹੀ 'ਚ ਬਜ਼ਾਰ 'ਚ ਵਿਕਣ ਵਾਲੇ ਸੈਨੀਟਾਈਜ਼ਰ ਦੀ ਰਿਪੋਰਟ ਕਾਫੀ ਚਿੰਤਾਜਨਕ ਹੈ।


ਇਹ ਵੀ ਪੜ੍ਹੋ:


ਬੇਅਦਬੀ ਕਾਂਡ ਬਾਰੇ ਪੁਲਿਸ ਦਾ ਵੱਡਾ ਦਾਅਵਾ, ਡੇਰਾ ਸਿਰਸਾ ਨਾਲ ਜੋੜੇ ਤਾਰ

ਅਦਾਲਤੀ ਚੱਕਰਾਂ ਤੋਂ ਅੱਕੇ ਪ੍ਰਾਈਵੇਟ ਸਕੂਲ ਵੱਲੋਂ ਮਾਪਿਆਂ ਨੂੰ ਖੁਦ ਰਾਹਤ ਦਾ ਐਲਾਨ


ਕੋਰੋਨਾ ਬਾਰੇ ਵੱਡਾ ਖੁਲਾਸਾ, ਚੀਨ ਤੋਂ ਪਹਿਲਾਂ ਇਸ ਦੇਸ਼ 'ਚ ਪਹੁੰਚ ਗਿਆ ਸੀ ਵਾਇਰਸ!


ਭਾਰਤ-ਚੀਨ ਸਰਹੱਦ 'ਤੇ ਵੱਡੀ ਹਲਚਲ, IAF ਵੱਲੋਂ ਏਅਰਬੇਸ 'ਤੇ ਲੜਾਕੂ ਜਹਾਜ਼ ਤਾਇਨਾਤ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ