ਚੰਡੀਗੜ੍ਹ: ਪੰਜਾਬ ਦੇ ਪ੍ਰਾਈਵੇਟ ਸਕੂਲ ਸੰਚਾਲਕ ਕਰੋਟ ਦੇ ਚੱਕਰਾਂ ਤੋਂ ਅੱਕ ਹੁਣ ਖੁਦ ਵਿਦਿਆਰਥੀਆਂ ਦੇ ਮਾਪਿਆਂ ਨੂੰ ਫੀਸ 'ਚ ਰਾਹਤ ਦੇਣ ਲਈ ਰਾਜ਼ੀ ਹੋਏ ਹਨ। ਹਾਲਾਂਕਿ ਇਹ ਰਾਹਤ ਮਾਪਿਆਂ ਦੀ ਮੰਗ ਅੱਗੇ ਕਾਫੀ ਨਿਗੂਣੀ ਜਾਪਦੀ ਹੈ। ਸਕੂਲ ਫੈਡਰੇਸ਼ਨ ਨੇ ਸਰਕਾਰ ਤੇ ਮਾਪਿਆਂ ਨੂੰ ਸਰਬਸੰਮਤੀ ਨਾਲ ਮਾਮਲੇ ਦਾ ਹੱਲ ਕੱਢਣ ਦੀ ਅਪੀਲ ਕੀਤੀ ਹੈ।
ਇਸ ਤਹਿਤ ਟਿਊਸ਼ਨ ਫੀਸ ਦੇ ਨਾਲ ਸਾਲਾਨਾ ਫੰਡ ਲੈਣ ਵਾਲੇ ਸਕੂਲ ਪ੍ਰਬੰਧਕਾਂ ਨੇ ਹੁਣ 70 ਫੀਸਦੀ ਸਾਲਾਨਾ ਫੰਡ ਨਾਲ ਪੂਰੀ ਟਿਊਸ਼ਨ ਫੀਸ ਲੈਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਵਿਦਿਆਰਥੀਆਂ ਨੂੰ ਟਰਾਂਸਪੋਰਟ ਫੀਸ 'ਚ 50 ਫੀਸਦੀ ਰਿਆਇਤ ਦੇਣ ਲਈ ਕਿਹਾ ਹੈ।
ਜਿਹੜੇ ਸਕੂਲ ਸਾਲਾਨਾ ਫੰਡ ਜਾਂ ਫੀਸ ਨਹੀਂ ਵਸੂਲਦੇ, ਉਹ 88 ਫੀਸਦੀ ਟਿਊਸ਼ਨ ਫੀਸ ਲੈਣਗੇ। ਸਕੂਲਾਂ ਮੁਤਾਬਕ ਪੰਜਾਬ ਸਰਕਾਰ ਨੇ ਸਕੂਲਾਂ ਨੂੰ ਟਿਊਸ਼ਨ ਫੀਸ ਲੈਣ ਦੀ ਖੁੱਲ੍ਹ ਦਿੱਤੀ ਸੀ ਤੇ ਉਨ੍ਹਾਂ ਦਾ ਅੱਜ ਦਾ ਫੈਸਲਾ ਅਦਾਲਤ ਤੇ ਪੰਜਾਬ ਸਰਕਾਰ ਦੇ ਫੈਸਲੇ ਨਾਲੋਂ ਮਾਪਿਆਂ ਲਈ ਵੱਧ ਲਾਹੇਵੰਦ ਹੈ। ਸਕੂਲ ਪ੍ਰਬੰਧਕਾਂ ਨੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਡਬਲ ਬੈਂਚ ਕੋਲ ਅਪੀਲ ਕਰਨ ਦੀ ਥਾਂ ਉਨ੍ਹਾਂ ਦੀ ਪੇਸ਼ਕਸ਼ ਵੱਲ ਧਿਆਨ ਦੇਵੇ।
ਇਹ ਵੀ ਪੜ੍ਹੋ:ਬਿਜਲੀ ਡਿੱਗਣ ਨਾਲ 43 ਲੋਕਾਂ ਦੀ ਮੌਤ, ਭਾਰੀ ਮੀਂਹ ਨੇ ਮਚਾਈ ਤਬਾਹੀ
ਕੋਰੋਨਾ ਬਾਰੇ ਵੱਡਾ ਖੁਲਾਸਾ, ਚੀਨ ਤੋਂ ਪਹਿਲਾਂ ਇਸ ਦੇਸ਼ 'ਚ ਪਹੁੰਚ ਗਿਆ ਸੀ ਵਾਇਰਸ!
ਬਾਰਸ਼ ਨੇ ਕੀਤੀ ਜਲਥਲ, ਐਤਵਾਰ ਦੀ ਸਵੇਰ ਹੋਈ ਸੁਹਾਵਨੀ
ਭਾਰਤ-ਚੀਨ ਸਰਹੱਦ 'ਤੇ ਵੱਡੀ ਹਲਚਲ, IAF ਵੱਲੋਂ ਏਅਰਬੇਸ 'ਤੇ ਲੜਾਕੂ ਜਹਾਜ਼ ਤਾਇਨਾਤ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡEducation Loan Information:
Calculate Education Loan EMI