ਚੰਡੀਗੜ੍ਹ: ਪੰਜਾਬ ਤੋਂ ਵੱਡੀ ਖਬਰ ਸਾਹਮਣੇ ਆਈ ਹੈ।ਏਬੀਪੀ ਨਿਊਜ਼ ਵਲੋਂ ਬੀਜ ਘੁਟਾਲੇ ਦਾ ਪਰਦਾਫਾਸ਼ ਕਰਨ ਮਗਰੋਂ ਰਾਜ ਪੱਧਰੀ ਵਿਸ਼ੇਸ਼ ਜਾਂਚ ਟੀਮ (SIT) ਇਸ ਮਾਮਲੇ ਦੀ ਜਾਂਚ ਕਰੇਗੀ। ਪੰਜਾਬ ਡੀਜੀਪੀ ਦਿਨਕਰ ਗੁਪਤਾ ਨੇ ਏਡੀਜੀਪੀ ਨਰੇਸ਼ ਅਰੋੜਾ ਦੀ ਅਗਵਾਈ ਹੇਠ ਪੰਜ ਮੈਂਬਰੀ ਐਸਆਈਟੀ ਦਾ ਗਠਨ ਕੀਤਾ ਹੈ।


ਪੁਲਿਸ ਕਮਿਸ਼ਨਰ ਲੁਧਿਆਣਾ ਰਾਕੇਸ਼ ਅਗਰਵਾਲ, ਆਈਜੀ ਕ੍ਰਾਇਮ ਨਾਗੇਸ਼ਵਰ ਰਾਵ, ਡੀਸੀਪੀ ਅਸ਼ਵਨੀ ਕਪੂਰ ਅਤੇ ਖੇਤੀਬਾੜੀ ਵਿਭਾਗ ਦੇ ਨਿਰਦੇਸ਼ਕ ਡਾ. ਸੁਖਦੇਵ ਸਿੰਘ ਨਾਲ ਨਵੀਂ SIT ਬਣਾਈ ਹੈ।

ਦੇਸ਼ ਨਾਂ ਬਦਲਣ ਬਾਰੇ ਸੁਪਰੀਮ ਕੋਰਟ ਕੱਲ੍ਹ ਕਰੇਗੀ ਸੁਣਵਾਈ

ਸੀਨੀਅਰ ਪੁਲਿਸ ਅਧਿਕਾਰੀਆਂ ਦੀ ਐਸਆਈਟੀ ਲੁਧਿਆਣਾ ਪੁਲਿਸ ਦੀ ਐਸਆਈਟੀ ਤੋਂ ਜਾਂਚ ਆਪਣੇ ਹੱਥ ਲੈ ਲਵੇਗੀ।ਇਸ ਦੌਰਾਨ ਬੀਜ਼ ਘੁਟਾਲੇ ਦੇ ਦੂਜੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਬਲਜਿੰਦਰ ਸਿੰਘ ਵਾਸੀ ਭੂੰਦੜੀ ਨੂੰ ਗ੍ਰਿਫਤਾਰ ਕੀਤਾ ਹੈ। ਬਲਜਿੰਦਰ 34 ਏਕੜ ਜ਼ਮੀਨ ਦਾ ਮਾਲਕ ਹੈ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਾਰਮਰਜ਼ ਕਲੱਬ ਦਾ ਮੈਂਬਰ ਹੈ।

ਦੋਸ਼ੀ ਹਰਵਿੰਦਰ ਉਰਫ ਕਾਕਾ ਬਰਾੜ ਨੇ ਪੁੱਛਗਿੱਛ ਦੌਰਾਨ ਬਲਜਿੰਦਰ ਸਿੰਘ ਦਾ ਨਾਮ ਦੱਸਿਆ ਸੀ। ਜੋ ਕਿ ਪੁਲਿਸ ਰਿਮਾਂਡ ਤੇ ਹੈ। ਪੁਲਿਸ ਦੇ ਅਨੁਸਾਰ ਬਲਜਿੰਦਰ ਸਿੰਘ ਨੇ ਬੀਜ ਨੰਬਰ 128 ਅਤੇ 129 ਦੀਆਂ ਕਿਸਮਾਂ ਨੂੰ ਯੂਨੀਵਰਸਿਟੀ ਤੋਂ ਲਿਆ ਅਤੇ ਇਸਨੂੰ ਬ੍ਰੀਡ ਕਰਕੇ ਬਰਾੜ ਸੀਡ ਸਟੋਰ ਤੱਕ ਪਹੁੰਚਾਇਆ।

ਕੋਰੋਨਾਵਾਇਰਸ ਨੇ ਉਜਾੜੇ ਕਾਰੋਬਾਰ, 35% ਦੀ ਵਾਪਸੀ ਮੁਸ਼ਕਲ, ਬੰਦ ਹੋਣ ਦੇ ਕਗਾਰ 'ਤੇ ਪਹੁੰਚੇ

ਐਸਆਈਟੀ ਇਸ ਸਮੇਂ ਸਵਾਲ ਕਰ ਰਹੀ ਹੈ ਕਿ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੇ ਕਰੀਬੀ ਲਖਵਿੰਦਰ ਲੱਕੀ ਚੇਨ ਦਾ ਹਿੱਸਾ ਕਿਵੇਂ ਬਣੇ। ਲੱਕੀ ਸੋਮਵਾਰ ਨੂੰ ਨਾ ਤਾਂ ਘਰ ਵਿੱਚ ਮਿਲਿਆ ਅਤੇ ਨਾ ਹੀ ਫੈਕਟਰੀ ਵਿੱਚ ਮਿਲਿਆ।ਪੁਲਿਸ ਉਸਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ। ਖੇਤੀਬਾੜੀ ਵਿਭਾਗ ਨੇ ਹੁਣ ਤੱਕ ਪੰਜਾਬ ਭਰ ਦੀਆਂ 1900 ਬੀਜ ਦੁਕਾਨਾਂ ਦੀ ਜਾਂਚ ਕੀਤੀ ਹੈ ਅਤੇ 12 ਦੁਕਾਨਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ। ਤੁਹਾਡੇ ਆਪਣੇ ਚੈਨਲ ਏਬੀਪੀ ਨਿਊਜ਼ ਨੇ ਪੰਜਾਬ ਦੇ ਬੀਜ ਘੁਟਾਲੇ ਦਾ ਖੁਲਾਸਾ ਕੀਤਾ ਸੀ।

ਇਹ ਵੀ ਪੜ੍ਹੋ: ਪੰਜਾਬ ਦੇ ਲੋਕਾਂ ਲਈ ਰਾਹਤ ਦੀ ਖ਼ਬਰ, ਘਰੇਲੂ ਬਿਜਲੀ 50 ਪੈਸੇ ਪ੍ਰਤੀ ਯੂਨਿਟ ਹੋਈ ਸਸਤੀ

ਅੱਗ ਦਾ ਭਾਂਬੜ ਬਣਿਆ ਅਮਰੀਕਾ, ਸੜਕਾਂ ਲਹੂ-ਲੁਹਾਣ, ਹੁਣ ਫੌਜ ਸੰਭਾਲੇਗੀ ਮੋਰਚਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ