ਅਬੋਹਰ : ਅੱਜ ਸਵੇਰੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਦੌਰਾਨ ਤਿੰਨ ਲੋਕਾਂ ਦੀ ਮੌਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਅਬੋਹਰ-ਮਲੋਟ ਰੋਡ ਉੱਪਰ ਇਹ ਸੜਕ ਹਾਦਸਾ ਹੋਇਆ।
ਹਾਸਲ ਜਾਣਕਾਰੀ ਮੁਤਾਬਕ ਮੋਟਰਸਾਈਕਲ 'ਤੇ ਸਵਾਰ ਤਿੰਨ ਲੋਕ ਜਾ ਰਹੇ ਸਨ ਕਿ ਪਿੱਛੇ ਤੋਂ ਆ ਰਹੇ ਤੇਲ ਦੇ ਟੈਂਕਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਮੋਟਰਸਾਈਕਲ ਸਵਾਰ ਤਿੰਨੇ ਲੋਕ ਟਰੱਕ ਦੇ ਥੱਲੇ ਆ ਗਏ। ਮੋਟਰਸਾਈਕਲ ਸਵਾਰ ਤਿੰਨਾਂ ਲੋਕਾਂ ਦੀ ਮੌਤ ਹੋ ਗਈ ਜਿਨ੍ਹਾਂ ਵਿੱਚ ਇੱਕ ਮਹਿਲਾ ਵੀ ਸ਼ਾਮਲ ਹੈ।
ਜਾਣਕਾਰੀ ਮੁਤਾਬਕ ਮ੍ਰਿਤਕਾਂ ਵਿੱਚ ਦੋ ਮਾਂ-ਪੁੱਤ ਨੇ ਤੇ ਇੱਕ ਉਨ੍ਹਾਂ ਦਾ ਰਿਸ਼ਤੇਦਾਰ ਸ਼ਾਮਲ ਹੈ। ਫਿਲਹਾਲ ਮੌਕੇ ਤੇ ਪੁਲਸ ਪਹੁੰਚ ਗਈ ਹੈ ਤੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।
ਇਕ ਹੋਰ ਦੁਖਦਾਈ ਖਬਰ ਖੰਨਾ ਤੋਂ ਮਿਲੀ ਹੈ ਜਿੱਥੇ ਨਹਿਰ 'ਚ ਫਾਰਚੂਨਰ ਕਾਰ ਡਿੱਗਣ ਨਾਲ 5 ਬੰਦਿਆ ਦੀ ਮੌਤ ਹੋ ਗਈ ਹੈ। ਇਹ ਹਾਦਸਾ ਰਾਤ 11.30 ਵਜੇ ਦੇ ਕਰੀਬ ਵਾਪਰਿਆ। ਇੱਕ ਕਾਰ ਫਾਰਚੂਨਰ ਨੰਬਰ PB-08-BT-3999 ਪਿੰਡ ਝੰਮਟ ਪੁਲ ਮਲੌਦ ਪੁਲਿਸ ਨੇੜੇ ਨਹਿਰ ਵਿੱਚ ਡਿੱਗ ਗਈ।
ਹਾਸਲ ਜਾਣਕਾਰੀ ਮੁਤਾਬਕ ਇਸ ਕਾਰ ਵਿੱਚ ਕੁੱਲ 6 ਵਿਅਕਤੀ ਸਵਾਰ ਸਨ। ਇਨ੍ਹਾਂ ਵਿੱਚੋਂ 5 ਵਿਅਕਤੀਆਂ ਦੀ ਮੌਕੇ 'ਤੇ ਮੌਤ ਹੋ ਗਈ। ਇਸ ਘਟਨਾ 'ਚ ਸੰਦੀਪ ਸਿੰਘ ਪੁੱਤਰ ਮੇਵਾ ਸਿੰਘ ਵਾਸੀ ਨੰਗਲਾਂ ਵਾਲ-ਵਾਲ ਬਚ ਗਏ।
ਮਰਨ ਵਾਲਿਆਂ ਵਿੱਚ ਜਤਿੰਦਰ ਸਿੰਘ ਉਮਰ 40 ਸਾਲ ਪੁੱਤਰ ਭਗਵੰਤ ਸਿੰਘ ਸਾਲ ਵਾਸੀ ਨੰਗਲਾ, ਜਗਤਾਰ ਸਿੰਘ ਪੁੱਤਰ ਬਾਵਾ ਸਿੰਘ ਉਮਰ 45 ਸਾਲ ਵਾਸੀ ਨੰਗਲਾਂ, ਜੱਗਾ ਸਿੰਘ ਪੁੱਤਰ ਭਜਨ ਸਿੰਘ ਉਮਰ 35 ਸਾਲ ਵਾਸੀ ਗੋਪਾਲਪੁਰ, ਕੁਲਦੀਪ ਸਿੰਘ ਪੁੱਤਰ ਕਰਨੈਲ ਸਿੰਘ ਉਮਰ 45 ਸਾਲ ਵਾਸੀ ਲੇਹਲ, ਜਗਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਉਮਰ 35/36 ਸਾਲ ਪਿੰਡ ਰੁੜਕਾ ਸ਼ਾਮਲ ਹਨ। ਪੁਲਿਸ ਨੇ ਲਾਸ਼ਾਂ ਨੂੰ ਸਿਵਲ ਹਸਪਤਾਲ ਲੁਧਿਆਣਾ ਦੀ ਮੋਰਚਰੀ ਵਿੱਚ ਰਖਵਾਇਆ ਹੈ।
ਇਹ ਵੀ ਪੜ੍ਹੋ