ਪਠਾਨਕੋਟ: ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਪੁਲਿਸ ਨੇ ਟਰੱਕ 'ਚ ਹਥਿਆਰ ਲੈ ਜਾ ਰਹੇ ਅੱਤਵਾਦੀਆਂ ਨੂੰ ਕਾਬੂ ਕਰ ਲਸ਼ਕਰ ਦੀ ਵੱਡੀ ਸਾਜਿਸ਼ ਨੂੰ ਨਾਕਾਮ ਕੀਤਾ ਹੈ। ਪੁਲਿਸ ਨੇ ਹਥਿਆਰਾਂ ਸਮੇਤ ਦੋ ਅੱਤਵਾਦੀ ਕਾਬੂ ਕੀਤੇ ਹਨ।
ਇਨ੍ਹਾਂ ਅੱਤਵਾਦੀਆਂ ਕੋਲੋਂ 10 ਹੈਂਡ ਗ੍ਰਨੇਡ, ਏਕੇ 47 ਰਾਇਫਲ, ਦੋ ਮੈਗਜ਼ਿਨ ਅਤੇ 60 ਕਾਰਤੂਸ ਬਰਾਮਦ ਹੋਏ ਹਨ।ਫੜ੍ਹੇ ਗਏ ਦੋਨੋਂ ਅੱਤਵਾਦੀ ਜੰਮੂ ਕਸ਼ਮੀਰ ਦੇ ਸ਼ੋਪੀਆਂ ਦੇ ਰਹਿਣ ਵਾਲੇ ਹਨ। ਇਨ੍ਹਾਂ ਦੀ ਪਛਾਣ ਆਮਿਰ ਹੁਸੈਨ ਵਾਣੀ ਅਤੇ ਵਸੀਮ ਹਸਨ ਵਾਣੀ ਵਜੋਂ ਹੋਈ ਹੈ।
ਜੰਮਦੇ ਹੀ ਨੱਚਣ ਲੱਗ ਪਿਆ ਹਾਥੀ ਦਾ ਬੱਚਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ
ਇਨ੍ਹਾਂ ਦੋਵਾਂ ਨੂੰ ਮੁਲਜ਼ਲ ਅਸ਼ਫਾਕ ਡਾਰ ਨੇ ਪੰਜਾਬ ਤੋਂ ਕਸ਼ਮੀਰ ਹਥਿਆਰ ਲਿਆਉਣ ਲਈ ਭੇਜਿਆ ਸੀ।ਅਸ਼ਫਾਕ ਲਸ਼ਕਾਰ ਲਈ ਕੰਮ ਕਰਦਾ ਹੈ।ਦੋਨੋਂ ਅੱਤਵਾਦੀ ਸਬਜ਼ੀ ਅਤੇ ਫਰੂਟ ਵਾਲੇ ਟਰੱਕ 'ਚ ਹਥਿਆਰ ਲੋਡ ਕਰਕੇ ਲੈ ਜਾ ਰਹੇ ਸਨ, ਜਦੋਂ ਪਠਾਨਕੋਟ ਨੇੜੇ ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ।
ਮੋਟਰਕਾਰ ਰੇਸਰ ਨੇ ਪੈਸੇ ਤੋਂ ਤੰਗ ਆ ਪੌਰਨ ਇੰਡਸਟਰੀ 'ਚ ਰੱਖਿਆ ਕਦਮ
ਆਮਿਰ ਨੇ ਦੱਸਿਆ ਕਿ ਪਹਿਲਾਂ ਉਹ ਲਸ਼ਕਰ-ਏ-ਤਾਇਬਾ ਅਤੇ ਹਿਜ਼ਬੁੱਲ ਮੂਜ਼ਾਹੀਦੀਨ ਦੇ ਦੋ ਅੱਤਵਾਦੀ ਵੀ ਪੰਜਾਬ ਤੋਂ ਕਸ਼ਮੀਰ ਲੈ ਜਾ ਚੁੱਕਾ ਹੈ ਅਤੇ ਹੁਣ ਉਹ ਦੋਨੋਂ ਮਾਰੇ ਜਾ ਚੁੱਕੇ ਹਨ।ਮਾਰੇ ਜਾ ਚੁੱਕੇ ਅੱਤਵਾਦੀਆਂ ਨੂੰ ਅੰਮ੍ਰਿਤਸਰ ਅਤੇ ਬਟਾਲਾ ਤੋਂ ਚੁੱਕਿਆ ਗਿਆ ਸੀ।
ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ