Punjab Election: ਵਿਧਾਨ ਸਭਾ ਚੋਣਾਂ ਵਿੱਚ ਹਾਰ ਮਗਰੋਂ ਕਾਂਗਰਸ 'ਚ ਕਲੇਸ਼ ਸ਼ੁਰੂ ਹੋ ਗਿਆ ਹੈ। ਸੀਨੀਅਰ ਕਾਂਗਰਸੀ ਲੀਡਰ ਤ੍ਰਿਪਤ ਬਾਜਵਾ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ ਬੇਲਗਾਮ ਘੋੜਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਬੇਲਗਾਮ ਘੋੜਾ ਹੈ। ਉਸ ਨੇ ਨਾਲ ਮਿਲ ਕੇ ਤੁਰਨਾ ਕਦੇ ਨਹੀਂ ਸਿੱਖਿਆ। ਉਹ ਕਿਸੇ ਨੂੰ ਵੀ ਪਸੰਦ ਨਹੀਂ ਕਰਦਾ। ਉਸ ਨੂੰ ਆਪਣੇ ਸੱਜੇ-ਖੱਬੇ ਵੀ ਕੋਈ ਨਹੀਂ ਚਾਹੀਦਾ। ਬੱਸ ਉਹ ਇਕੱਲਾ ਹੀ ਹੋਵੇ।
ਦੱਸ ਦਈਏ ਕਿ ਕਾਂਗਰਸ ਨੂੰ ਚੋਣਾਂ ਵਿੱਚ ਸਿਰਫ 18 ਸੀਟਾਂ ਮਿਲੀਆਂ ਹਨ। ਪਾਰਟੀ ਨੂੰ ਇੰਨੀ ਵੱਡੀ ਹਾਰ ਦੀ ਉਮੀਦ ਨਹੀਂ ਸੀ। ਅੱਜ ਪਾਰਟੀ ਲੀਡਰ ਹਾਰ ਦੀ ਜ਼ਿੰਮਵਾਰੀ ਇੱਕ-ਦੂਜੇ ਉੱਪਰ ਟਾਲਣ ਲੱਗੇ ਹਨ। ਨਵਜੋਤ ਸਿੱਧੂ ਨੇ ਵੀ ਹਾਰ ਲਈ ਚਰਨਜੀਤ ਚੰਨੀ ਵੱਲ ਇਸ਼ਾਰਾ ਕੀਤਾ ਹੈ।
ਸਿੱਧੂ ਨੇ ਅਸਿੱਧੇ ਢੰਗ ਨਾਲ ਹਾਰ ਲਈ ਚੰਨੀ ਨੂੰ ਹੀ ਜਿੰਮੇਵਾਰ ਦੱਸਿਆ। ਆਪਣੇ ਹਲਕੇ ਤੋਂ ਬਾਹਰ ਪ੍ਰਚਾਰ ਨਾ ਕਰਨ ਬਾਰੇ ਸਿੱਧੂ ਨੇ ਕਿਹਾ ਪ੍ਰਚਾਰ ਦੀ ਜਿੰਮੇਵਾਰੀ ਮੇਰੀ ਨਹੀਂ ਸੀ, ਚੰਨੀ ਦੀ ਸੀ। ਸਿੱਧੂ ਨੇ ਕਿਹਾ ਕਿ ਜਿੱਤ-ਹਾਰ ਨਾਲ ਕੋਈ ਫਰਕ ਨਹੀਂ, ਉਹ ਸਪੋਟਸਮੈਨ ਹਾਂ। ਲੋਕਾਂ ਨੇ ਆਪ ਨੂੰ ਪੂਰਨ ਫਤਵਾ ਦਿੱਤਾ ਹੈ ਤੇ ਲੋਕਾਂ ਦੇ ਫਤਵੇ ਦਾ ਸਤਿਕਾਰ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜਦ ਚਰਨਜੀਤ ਚੰਨੀ ਨੂੰ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਅਹੁਦੇ ਲਈ ਚੁਣਿਆ ਸੀ ਤਾਂ ਮੈਂ ਉਸ ਦਾ ਹੱਥ ਫੜ ਕੇ ਕਹਿ ਦਿੱਤਾ ਸੀ ਕਿ ਹੁਣ ਜਿੰਮੇਵਾਰੀ ਤੇਰੀ ਹੈ। ਮੈਂ ਚੰਨੀ ਦਾ ਅਖੀਰ ਤਕ ਸਹਿਯੋਗ ਕੀਤਾ ਤੇ ਚੰਨੀ ਮੇਰੇ ਹਲਕੇ 'ਚ ਵੀ ਆਏ। ਚੰਨੀ ਨੂੰ ਅੱਗੇ ਲਾਉਣ ਦੇ ਫੈਸਲੇ ਨੂੰ ਲੋਕਾਂ ਨੇ ਮੰਨਿਆ ਜਾਂ ਨਹੀ ਮੰਨਿਆ, ਮੈਂ ਇਸ ਦੀ ਡੂੰਘਾਈ ਵਿੱਚ ਨਹੀਂ ਜਾਣਾ।

ਇਹ ਵੀ ਪੜ੍ਹੋ : Punjab Election: ਹਾਰ ਮਗਰੋਂ ਬੋਲੇ ਛੋਟੇ ਢੀਂਡਸਾ, ਸਹਿਯੋਗ ਦੀ ਲੋੜ ਪਈ ਨਿੱਠ ਕੇ ਸਾਥ ਦੇਣ ਲਈ ਤਿਆਰ...
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490