Moga News: ਮੋਗਾ ਪੁਲਿਸ ਨੇ 22 ਦਸੰਬਰ ਦੀ ਰਾਤ ਨੂੰ ਇੱਕ ਪੁਲਿਸ ਮੁਲਾਜ਼ਮ 'ਤੇ ਹਮਲਾ ਕਰਕੇ ਪਿਸਤੌਲ ਖੋਹਣ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੋਗਾ ਦੇ ਐਸਐਸਪੀ ਨੇ ਦੱਸਿਆ ਕਿ 22 ਦਸੰਬਰ ਦੀ ਰਾਤ ਨੂੰ ਮੋਗਾ ਦੇ ਲੋਹਾਰਾ ਚੌਕ ਨੇੜੇ ਸਤਨਾਮ ਸਿੰਘ ਨਾਮਕ ਹੈੱਡ ਕਾਂਸਟੇਬਲ 'ਤੇ ਚਾਰ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਸ ਦਾ ਮੋਬਾਈਲ ਤੇ ਸਰਕਾਰੀ 9 ਐਮਐਮ ਪਿਸਤੌਲ ਲੈ ਕੇ ਭੱਜ ਗਏ। ਇਸ 'ਚ ਸਤਨਾਮ ਸਿੰਘ ਗੰਭੀਰ ਜ਼ਖਮੀ ਹੋ ਗਿਆ।


ਹਮਲੇ 'ਚ ਜ਼ਖਮੀ ਹੋਣ ਕਾਰਨ ਉਸ ਨੂੰ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਤੇ ਸਤਨਾਮ ਸਿੰਘ ਦੇ ਬਿਆਨਾਂ 'ਤੇ ਪੁਲਿਸ ਨੇ ਚਾਰ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਕਰਦੇ ਹੋਏ ਮੋਗਾ ਪੁਲਿਸ ਨੇ ਇਸ ਮਾਮਲੇ 'ਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਪਿਸਟਲ ਵੀ ਬਰਾਮਦ ਕਰ ਲਿਆ ਹੈ। ਬਾਕੀ ਦੋ ਦੋਸ਼ੀਆਂ ਦੀ ਭਾਲ ਜਾਰੀ ਹੈ। 


ਇਹ ਵੀ ਪੜ੍ਹੋ: Congress Meeting: ਰਾਹੁਲ ਗਾਂਧੀ ਦੀ ਨਵਜੋਤ ਸਿੱਧੂ ਨੂੰ ਝਾੜ ? ਪਾਰਟੀ ਦੇ ਲੀਡਰਾਂ ਵਿਰੋਧੀ ਦਿੱਤੇ ਬਿਆਨ 'ਤੇ ਹਾਈਕਮਾਨ ਸ਼ਖਤ


ਚਾਰੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਜ਼ੀਰਾ ਦਾ ਰਹਿਣ ਵਾਲੇ ਹਨ। ਆਕਾਸ਼ਦੀਪ ਸਿੰਘ ਤੇ ਰਾਜ ਕੁਮਾਰ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਸਰਕਾਰੀ ਪਿਸਤੌਲ (9 ਐਮਐਮ), ਇੱਕ ਗੰਡਾਸਾ ਤੇ ਇੱਕ ਗੱਡੀ ਇਨੋਵਾ ਨੰਬਰ ਡੀਐਲ 4ਸੀ ਏਈ 2750 (ਚਿੱਟਾ ਰੰਗ) ਬਰਾਮਦ ਕੀਤਾ ਗਿਆ। ਰੋਹਿਤ ਕੁਮਾਰ ਤੇ ਲਾਭਪ੍ਰੀਤ ਸਿੰਘ ਦੀ ਭਾਲ ਜਾਰੀ ਹੈ। ਅੱਜ ਅਕਾਸ਼ਦੀਪ ਸਿੰਘ ਤੇ ਰਾਜ ਕੁਮਾਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: ਤੇਜ਼ ਰਫ਼ਤਾਰ ਕੈਂਟਰ ਦਾ ਕਹਿਰ! ਪਹਿਲਾਂ ਕਾਰ ਨੂੰ ਮਾਰੀ ਟੱਕਰ, ਭੱਜਣ ਦੀ ਕੋਸ਼ਿਸ਼ 'ਚ ਪੁਲਿਸ ਵਾਲਿਆਂ ਨੂੰ ਦਰੜਿਆ, ਦੋ ਜਵਾਨਾਂ ਦੀ ਮੌਤ