ਅੰਮ੍ਰਿਤਸਰ: ਪਾਕਿਸਤਾਨ ਨਾਲ ਲੱਗਦੀ ਸਰਹੱਦ ਤੋਂ ਵੱਡੀ ਖਬਰ ਆਈ ਹੈ। ਪੰਜਾਬ ਵਿੱਚ ਡ੍ਰੋਨਾਂ ਰਾਹੀਂ ਇੱਕ ਵਾਰ ਫਿਰ ਹਥਿਆਰਾਂ ਤੇ ਨਸ਼ਿਆਂ ਦੀ ਸਪਲਾਈ ਕੀਤੀ ਗਈ ਹੈ। ਤਰਨ ਤਾਰਨ ਦੇ ਖੇਮਕਰਨ ਸੈਕਟਰ ਵਿੱਚ ਬੀਐਸਐਫ ਤੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ (ਐਸਐਸਓਸੀ) ਨੇ ਕਾਰਵਾਈ ਕਰਦਿਆਂ ਨਸ਼ਿਆਂ ਤੇ ਹਥਿਆਰਾਂ ਦੀ ਖੇਪ ਫੜੀ ਹੈ। 


ਸੂਤਰਾਂ ਮੁਤਾਬਕ ਇਹ ਖੇਪ ਰਾਤ ਵੇਲੇ ਡ੍ਰੋਨ ਰਾਹੀਂ ਸੁੱਟੀ ਗਈ ਸੀ ਜਿਸ ਨੂੰ ਇੱਕ ਗੁਪਤ ਸੂਚਨਾ ਦੇ ਆਧਾਰ 'ਤੇ ਬਰਾਮਦ ਕੀਤਾ ਗਿਆ ਹੈ। ਸੁਰੱਖਿਆ ਏਜੰਸੀਆਂ ਨੇ 22 ਪਿਸਤੌਲ, 44 ਮੈਗਜ਼ੀਨ, 7.63 ਮਿਲੀਮੀਟਰ ਦੇ 100 ਕਾਰਤੂਸ, ਇੱਕ ਕਿਲੋ ਹੈਰੋਇਨ ਤੇ ਅਫੀਮ ਦੇ ਪੈਕੇਟ ਬਰਾਮਦ ਕੀਤੇ ਗਏ ਹਨ।


ਹਾਸਲ ਜਾਣਕਾਰੀ ਅਨੁਸਾਰ ਐਸਐਸਓਸੀ ਨੂੰ ਸੂਚਨਾ ਮਿਲੀ ਸੀ ਕਿ ਹਥਿਆਰਾਂ ਦੀ ਖੇਪ ਸਰਹੱਦ ਦੇ ਨੇੜੇ ਸੁੱਟ ਦਿੱਤੀ ਗਈ ਹੈ। ਐਸਐਸਓਸੀ ਨੇ ਬੀਐਸਐਫ ਅਧਿਕਾਰੀਆਂ ਨਾਲ ਸੰਪਰਕ ਕੀਤਾ ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਬੀਓਪੀ ਉਤਾੜ ਤੇ ਟੀ-ਬੁੰਧ ਦੇ ਵਿਚਕਾਰ ਕੰਡਿਆਲੀ ਤਾਰ ਨੇੜੇ ਬੈਗ ਪਾਇਆ ਗਿਆ ਜਿਸ ਵਿੱਚ ਹਥਿਆਰਾਂ ਦੀ ਇਹ ਖੇਪ ਰੱਖੀ ਗਈ ਸੀ। ਬੈਗ ਵਿੱਚੋਂ 22 ਪਿਸਤੌਲ, 44 ਮੈਗਜ਼ੀਨ, 100 ਗੋਲੀਆਂ 7.63 ਮਿਲੀਮੀਟਰ, ਇੱਕ ਕਿਲੋ ਹੈਰੋਇਨ ਤੇ ਅਫੀਮ ਬਰਾਮਦ ਹੋਈ।


ਇਹ ਵੀ ਪੜ੍ਹੋCorona Vaccine: ਕੋਰੋਨਾ ਵੈਕਸੀਨ ਦਾ ਇੰਨਾ ਖੌਫ਼! ਔਰਤ ਨੇ ਸੱਪ ਨਾਲ ਡੰਗਵਾਉਣ ਦੀ ਦਿੱਤੀ ਧਮਕੀ


ਇਹ ਵੀ ਪੜ੍ਹੋਠੰਢ ਨੇ ਤੋੜੇ ਰਿਕਾਰਡ! ਪਾਰਾ ਜ਼ੀਰੋ ਤੋਂ ਵੀ 273.15 ਡਿਗਰੀ ਸੈਲਸੀਅਸ ਹੇਠਾਂ ਪਹੁੰਚਿਆ


ਇਹ ਵੀ ਪੜ੍ਹੋShare Market Update: ਦੀਵਾਲੀ ਤੋਂ ਪਹਿਲਾਂ ਹੀ ਬਾਜ਼ਾਰ 'ਚ ਰੌਣਕ, ਨਿਫਟੀ 18500 ਦੇ ਪਾਰ, ਸੈਂਸੈਕਸ ਨੇ ਵੀ ਕੀਤਾ ਰਿਕਾਰਡ ਕਾਇਮ


ਇਹ ਵੀ ਪੜ੍ਹੋਥਾਣੇ 'ਚੋਂ ਹੀ ਚੋਰੀ ਹੋਏ 25 ਲੱਖ ਰੁਪਏ, ਪੁਲਿਸ ਅਧਿਕਾਰੀਆਂ ਦੇ ਉੱਡੇ ਹੋਸ਼


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


https://play.google.com/store/


 


https://apps.apple.com/in/app/811114904